ਸਲਮਾਨ ਖਾਨ ਦੀ ਐਨ.ਜੀ.ਓ. ਖਾਲਸਾ ਕਾਲਜ ਲਈ ਤਿਆਰ ਕਰੇਗੀ ਜਿੰਮ, ਦੇਖੋ ਵੀਡੀਓ

Written by  Aaseen Khan   |  March 07th 2019 03:01 PM  |  Updated: March 07th 2019 04:18 PM

ਸਲਮਾਨ ਖਾਨ ਦੀ ਐਨ.ਜੀ.ਓ. ਖਾਲਸਾ ਕਾਲਜ ਲਈ ਤਿਆਰ ਕਰੇਗੀ ਜਿੰਮ, ਦੇਖੋ ਵੀਡੀਓ

ਸਲਮਾਨ ਖਾਨ ਦੀ ਐਨ.ਜੀ.ਓ. ਖਾਲਸਾ ਕਾਲਜ ਲਈ ਤਿਆਰ ਕਰੇਗੀ ਜਿੰਮ, ਦੇਖੋ ਵੀਡੀਓ : ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਜਿਹੜੇ ਆਪਣੀ ਦਿਲਦਾਰੀ ਲਈ ਜਾਣੇ ਜਾਂਦੇ ਹਨ। ਸਲਮਾਨ ਖਾਨ ਦੀ ਐਨ.ਜੀ.ਓ. ਖਾਲਸਾ ਕਾਲਜ ਮੁੰਬਈ ਲਈ ਜਿੰਮ ਤਿਆਰ ਕਰਵਾ ਰਹੀ ਹੈ ਜਿਸ ਲਈ 15 ਲੱਖ ਦੀ ਟੋਕਨ ਮਨੀ ਵੀ ਦਿੱਤੀ ਗਈ ਹੈ। ਖਾਲਸਾ ਕਾਲਜ ਦੇ ਚੇਅਰਮੈਨ ਜੇਐਸ ਬਾਵਾ ਨੇ ਸਲਮਾਨ ਖਾਨ ਦੇ ਇਸ ਉਪਰਾਲੇ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ ਹੈ।

ਉਹ ਇਹ ਜਿੰਮ ਨੋ ਲੌਸ ਨੋ ਪ੍ਰਾਫਿਟ 'ਤੇ ਤਿਆਰ ਕਰਵਾ ਰਹੇ ਹਨ। ਸਲਮਾਨ ਖਾਨ ਦਾ ਕਹਿਣਾ ਹੈ ਕਿ ਉਹ ਸਿਹਤ ਅਤੇ ਪੜਾਈ ਲਈ ਸਭ ਕੁਝ ਕਰਨ ਲਈ ਤਿਆਰ ਹਨ। ਜਦੋਂ ਵੀ ਜ਼ਰੂਰਤ ਹੋਵੇ ਉਹ ਹਮੇਸ਼ਾ ਮਦਦ ਲਈ ਖੜੇ ਹਨ। ਸਲਮਾਨ ਖਾਨ ਦੇ ਇਸ ਕਦਮ ਦੇ ਸਾਰੇ ਪਾਸੇ ਸ਼ਲਾਗਾ ਕੀਤੀ ਜਾ ਰਹੀ ਹੈ।

ਹੋਰ ਵੇਖੋ : ਜਦੋਂ ਸਲਮਾਨ ਖਾਨ ਸਾਹਮਣੇ ਨਵਰਾਜ ਹੰਸ ਨੇ ਗਾਇਆ ਉਹਨਾਂ ਦੀ ਫਿਲਮ ਦਾ ਗੀਤ, ਦੇਖੋ ਵੀਡੀਓ

ਸਲਮਾਨ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਫਿਲਮ 'ਭਾਰਤ' ਇਸ ਸਾਲ ਈਦ 'ਤੇ ਸਿਨੇਮਾ 'ਤੇ ਰਿਲੀਜ਼ ਹੋਣ ਲਈ ਤਿਆਰ ਹੈ। ਭਾਰਤ ਫਿਲਮ 'ਚ ਸਲਮਾਨ ਖਾਨ ਨਾਲ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਵੀ ਲੀਡ ਰੋਲ ਨਿਭਾਉਂਦੀ ਨਜ਼ਰ ਆਵੇਗੀ। ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ ‘ਚ ਬਣੀ ਭਾਰਤ ਫਿਲਮ 'ਚ ਤੱਬੂ, ਜੈਕੀ ਸ਼ਰਾਫ, ਦਿਸ਼ਾ ਪਾਟਾਨੀ ਅਤੇ ਅਦਾਕਾਰ ਸੁਨੀਲ ਗਰੋਵਰ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network