ਵਾਯੂ ਸੈਨਾ ਦੀ ਐਲ.ਓ.ਸੀ. ਉੱਤੇ ਕਾਰਵਾਈ 'ਤੇ ਸਲਮਾਨ ਖਾਨ ਨੇ ਕੀਤਾ ਇਹ ਟਵੀਟ

Written by  Aaseen Khan   |  February 26th 2019 04:33 PM  |  Updated: February 26th 2019 04:33 PM

ਵਾਯੂ ਸੈਨਾ ਦੀ ਐਲ.ਓ.ਸੀ. ਉੱਤੇ ਕਾਰਵਾਈ 'ਤੇ ਸਲਮਾਨ ਖਾਨ ਨੇ ਕੀਤਾ ਇਹ ਟਵੀਟ

ਵਾਯੂ ਸੈਨਾ ਦੀ ਐਲ.ਓ.ਸੀ. ਉੱਤੇ ਕਾਰਵਾਈ 'ਤੇ ਸਲਮਾਨ ਖਾਨ ਨੇ ਕੀਤਾ ਇਹ ਟਵੀਟ : ਪੁਲਵਾਮਾ ਅੱਤਵਾਦੀ ਹਮਲੇ ਦਾ ਬਲਦਾ ਭਾਰਤ ਨੇ ਕਾਫੀ ਜਾਬਾਜ਼ ਢੰਗ ਨਾਲ ਲਿਆ ਹੈ। ਭਾਰਤੀ ਵਾਯੂ ਸੈਨਾ ਨੇ ਅੱਜ ਐਲ.ਓ.ਸੀ. ਪਾਰ ਕਰਕੇ ਜੈਸ਼-ਏ-ਮੁਹੰਮਦ ਦੇ ਕਈ ਠਿਕਾਣਿਆਂ ਨੂੰ ਤਹਿਸ ਨਹਿਸ ਕਰ ਦਿੱਤਾ ਹੈ।ਪੂਰੇ ਦੇਸ਼ 'ਚ ਸੈਨਾ ਦੇ ਇਸ ਕਰਾਰੇ ਜਵਾਬ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣੀ ਖੁਸ਼ੀ ਟਵੀਟਸ ਦੇ ਜ਼ਰੀਏ ਜ਼ਹਿਰ ਕੀਤੀ ਹੈ। ਅਜੇ ਦੇਵਗਨ, ਅਕਸ਼ੇ ਕੁਮਾਰ ਅਤੇ ਸੋਨੂੰ ਸੂਦ ਸਮੇਤ ਕਈ ਵੱਡੇ ਸਿਤਾਰਿਆਂ ਨੇ ਟਵੀਟ ਕਰਕੇ ਭਾਰਤੀ ਸੈਨਾ ਨੂੰ ਵਧਾਈ ਦਿੱਤੀ ਹੈ।

ਉੱਥੇ ਹੀ ਬਾਲੀਵੁੱਡ ਦੇ ਬੀਇੰਗ ਹਿਊਮਨ ਸਲਮਾਨ ਖਾਨ ਨੇ ਵੀ ਟਵੀਟ ਕਰਕੇ ਭਾਰਤੀ ਵਾਯੂ ਸੈਨਾ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਮੈਂ ਭਾਰਤੀ ਸੈਨਾ ਦੀ ਇਜ਼ਤ ਕਰਦਾ ਹਾਂ। ਖ਼ਬਰਾਂ ਦੀ ਮੰਨੀਏ ਤਾਂ ਭਾਰਤੀ ਹਵਾਈ ਫੌਜ ਨੇ ਕਸ਼ਮੀਰ ਦੇ ਨਾਲ ਲੱਗਦੀ ਸਰਹੱਦ ਤੇ ਇੱਕ ਹਜ਼ਾਰ ਕਿਲੋਗ੍ਰਾਮ ਦੇ ਗੋਲੇ ਦਾਗੇ ਹਨ । ਭਾਰਤੀ ਹਵਾਈ ਫੌਜ ਦੀ ਇਸ ਕਾਰਵਾਈ ਨੂੰ ਵੱਡੀ ਕਾਰਵਾਈ ਦੱਸਿਆ ਜਾ ਰਿਹਾ ਹੈ ।ਬਾਲੀਵੁੱਡ ਦੇ ਕਈ ਅਦਾਕਾਰਾਂ ਨੇ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ।

ਹੋਰ ਵੇਖੋ : MADAMETUSSAUDS ‘ਚ ਦਿਲਜੀਤ ਦੋਸਾਂਝ ਹੋਣਗੇ ਪਹਿਲੇ ਸਰਦਾਰ ਵਿਅਕਤੀ

ਇਸ ਕਾਰਵਾਈ ਨਾਲ ਭਾਰਤੀ ਸੈਨਾ ਦਾ ਹੌਂਸਲਾ ਵੀ ਵਧਿਆ ਹੈ। ਅੱਤਵਾਦ ਦੇ ਮੂੰਹ 'ਤੇ ਭਾਰਤੀ ਸੈਨਾ ਨੇ ਇਹ ਕਰਾਰੀ ਚਪੇੜ ਮਾਰੀ ਹੈ। ਇਸ 'ਚ 300 ਤੋਂ ਵੱਧ ਜੈਸ਼ ਦੇ ਅੱਤਵਾਦੀ ਮਾਰੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network