ਸਲਮਾਨ ਖ਼ਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਿਸੇ ਹਿੰਦੀ ਫ਼ਿਲਮ ਨਾਲ ਨਹੀਂ, ਬਲਕਿ ਇਸ ਪੰਜਾਬੀ ਗਾਣੇ ਨਾਲ ਕੀਤੀ ਸੀ, ਸੋਸ਼ਲ ਮੀਡੀਆ ’ਤੇ ਗਾਣੇ ਦੀ ਵੀਡੀਓ ਹੋ ਰਹੀ ਹੈ ਵਾਇਰਲ

written by Rupinder Kaler | March 17, 2020

ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਸਲਮਾਨ ਖ਼ਾਨ ਆਪਣੀਆਂ ਫ਼ਿਲਮਾਂ ਨਾਲ ਲੋਕਾਂ ਨੂੰ ਖੂਬ ਐਂਟਰਟੇਨ ਕਰਦੇ ਹਨ । ਪਿਛਲੇ ਤਿੰਨ ਦਹਾਕਿਆਂ ਤੋਂ ਉਹਨਾਂ ਨੇ ਆਪਣੀ ਅਦਾਕਾਰੀ ਨਾਲ ਸਭ ਨੂੰ ਦੀਵਾਨਾ ਬਣਾਇਆ ਹੈ । ਸਲਮਾਨ ਨੇ ਸਾਲ 1989 ਵਿੱਚ ਫ਼ਿਲਮ ਮੈਂਨੇ ਪਿਆਰ ਕਿਆ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੂਰੂਆਤ ਕੀਤੀ ਸੀ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਹਨਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਬਹੁਤ ਪਹਿਲਾਂ ਡੈਬਿਊ ਕਰ ਲਿਆ ਸੀ । https://www.instagram.com/p/B9bidqil85E/ ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਉਹਨਾਂ ਦੀ ਡੈਬਿਊ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਵਾਇਰਲ ਵੀਡੀਓ ਵਿਚ ਸਲਮਾਨ ਖ਼ਾਨ ਇੱਕ ਪੰਜਾਬੀ ਗਾਣੇ ਵਿੱਚ ਦਿਖਾਈ ਦੇ ਰਹੇ ਹਨ । ਇਸ ਵੀਡੀਓ ਵਿੱਚ ਉਹਨਾਂ ਨੂੰ ਪਹਿਚਾਨਣਾ ਵੀ ਬਹੁਤ ਔਖਾ ਹੈ ਕਿਉਂਕਿ ਉਹ ਬਹੁਤ ਹੀ ਯੰਗ ਤੇ ਵੱਖਰੇ ਦਿਖਾਈ ਦੇ ਰਹੇ ਹਨ । ਇਸ ਵੀਡੀਓ ਵਿੱਚ ਬਦਲੀਆਂ ਨਹੀਂ ਤਾਂ ਉਹਨਾਂ ਦੀਆਂ ਅਦਾਵਾਂ ।ਜੁਗਨੀ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਨੂੰ ਸੁਖਵਿੰਦਰ ਨੇ ਆਪਣੀ ਆਵਾਜ਼ ਦਿੱਤੀ ਹੈ । [embed]https://www.instagram.com/p/B9JukoWlJ7Y/[/embed] ਵੀਡੀਓ ਵਿੱਚ ਸਲਮਾਨ ਖ਼ਾਨ ਨੂੰ ਤਿਆਰ ਕਰਦੇ ਹੋਏ ਦਿਖਾਇਆ ਗਿਆ ਹੈ । ਭਾਵੇਂ ਗਾਣੇ ਵਿੱਚ ਪੂਰਾ ਫੋਕਸ ਮੇਨ ਮਾਡਲ ਤੇ ਹੈ ਪਰ ਸਲਮਾਨ ਆਪਣੀ ਹੋਂਦ ਦਰਜ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ । ਉਹਨਾਂ ਦੀ ਲੱਕ ਵੀਡੀਓ ਵਿੱਚ ਜਾਨ ਫੂਕ ਦਿੰਦੀ ਹੈ । ਇਸ ਵੀਡੀਓ ਨੂੰ ਸਲਮਾਨ ਦੇ ਫੈਨ ਕਲੱਬ ਵਲੋਂ ਸ਼ੇਅਰ ਕੀਤਾ ਗਿਆ । ਸਲਮਾਨ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । https://www.youtube.com/watch?time_continue=2&v=h6D24zJwFBk&feature=emb_logo

0 Comments
0

You may also like