ਫਰਸ਼ ‘ਤੇ ਪੋਚਾ ਲਾਉਂਦੇ ਹੋਏ ਸਲਮਾਨ ਖ਼ਾਨ ਦੀਆਂ ਤਸਵੀਰਾਂ ਹੋਈਆਂ ਵਾਇਰਲ

Written by  Shaminder   |  August 15th 2020 05:27 PM  |  Updated: August 15th 2020 05:27 PM

ਫਰਸ਼ ‘ਤੇ ਪੋਚਾ ਲਾਉਂਦੇ ਹੋਏ ਸਲਮਾਨ ਖ਼ਾਨ ਦੀਆਂ ਤਸਵੀਰਾਂ ਹੋਈਆਂ ਵਾਇਰਲ

ਸਲਮਾਨ ਖ਼ਾਨ ਲਾਕਡਾਊਨ ਦੌਰਾਨ ਆਪਣੇ ਖੇਤਾਂ ਅਤੇ ਫਾਰਮ ਹਾਊਸ ‘ਤੇ ਸਮਾਂ ਬਿਤਾ ਰਹੇ ਨੇ । ਇਸ ਦੌਰਾਨ ਉਨ੍ਹਾਂ ਨੇ ਆਪਣੀਆਂ ਕਾਫੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਹੁਣ ਉਹ ਫਰਸ਼ ‘ਤੇ ਪੋਚਾ ਲਾਉਂਦੇ ਵਿਖਾਈ ਦਿੱਤੇ ਹਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ।ਇਨ੍ਹਾਂ ਤਸਵੀਰਾਂ ਉਨ੍ਹਾਂ ਦੇ ਫੈਨਸ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ ।

https://www.instagram.com/p/CD31eKhMVZA/

ਸਲਮਾਨ ਖ਼ਾਨ ਨੇ ਵੀ ਕੋਰੋਨਾ ਵਾਇਰਸ ਲਾਕਡਾਊਨ ਤੋਂ ਬਾਅਦ ਹੁਣ ਹੋਏ ਅਨਲਾਕ 'ਚ ਕੰਮ ਸ਼ੁਰੂ ਕਰ ਦਿੱਤਾ ਹੈ। ਸਲਮਾਨ ਖ਼ਾਨ ਬਿੱਗ ਬੌਸ ਦੇ ਸੈੱਟ 'ਤੇ ਸ਼ੂਟਿੰਗ ਕਰ ਰਹੇ ਹਨ ਤੇ ਜਲਦ ਹੀ ਬਿੱਗ ਬੌਸ ਦੇ ਪ੍ਰੋਮੋ ਰਿਲੀਜ਼ ਕੀਤੇ ਜਾਣੇ ਹਨ।

https://www.instagram.com/p/CDMSpJqMXKF/

ਪ੍ਰੋਮੋ ਸ਼ੂਟ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ, ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ। ਸਲਮਾਨ ਦੇ ਕਿਸੇ ਫੈਨ ਪੇਜ ਨੇ ਹੀ ਐਕਟਰ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਫਰਸ਼ 'ਤੇ ਪੋਚਾ ਲਾਉਂਦੇ ਨਜ਼ਰ ਆ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network