ਸਲਮਾਨ ਖਾਨ ਵੀ ਨਿਸ਼ਾਨੇ 'ਤੇ ਲਗਾਉਂਦੇ ਨੇ ਤੀਰ , ਦੇਖੋ ਵੀਡੀਓ

Written by  Aaseen Khan   |  January 08th 2019 04:59 PM  |  Updated: January 08th 2019 04:59 PM

ਸਲਮਾਨ ਖਾਨ ਵੀ ਨਿਸ਼ਾਨੇ 'ਤੇ ਲਗਾਉਂਦੇ ਨੇ ਤੀਰ , ਦੇਖੋ ਵੀਡੀਓ

ਸਲਮਾਨ ਖਾਨ ਵੀ ਨਿਸ਼ਾਨੇ 'ਤੇ ਲਗਾਉਂਦੇ ਨੇ ਤੀਰ , ਦੇਖੋ ਵੀਡੀਓ : ਬਾਲੀਵੁੱਡ ਦੇ ਸਭ ਤੋਂ ਵੱਡੇ ਕਲਾਕਾਰ ਬਣ ਚੁੱਕੇ ਸਲਮਾਨ ਖਾਨ ਅਕਸਰ ਹੀ ਸ਼ੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹਾਲ ਹੀ 'ਚ ਉਹਨਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ , ਜਿਸ 'ਚ ਉਹ ਤੀਰ ਅੰਦਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ। ਸਲਮਾਨ ਖਾਨ ਨੇ ਇਸ ਵੀਡੀਓ 'ਚ ਇਹ ਸਾਬਿਤ ਕਰ ਦਿੱਤਾ ਹੈ , ਕਿ ਜੇਕਰ ਕੋਈ ਨਿਸ਼ਾਨਾ ਸਾਧ ਲਵੇ ਤਾਂ ਉਹ ਕਾਮਯਾਬ ਜ਼ਰੂਰ ਹੁੰਦਾ ਹੈ। ਵੀਡੀਓ 'ਚ ਸਲਮਾਨ ਖਾਨ ਨੇ ਤੀਰ ਬਿਲਕੁਲ ਨਿਸ਼ਾਨੇ 'ਤੇ ਦੇ ਮਾਰਿਆ। ਹਾਲਾਂਕਿ ਨਿਸ਼ਾਨੇ ਦਾ ਫ਼ਸਲਾ ਤਾਂ ਬਹੁਤ ਨਹੀਂ ਸੀ , ਪਰ ਸਲਮਾਨ ਖਾਨ ਨੇ ਇਹ ਦੱਸ ਦਿੱਤਾ ਕਿ ਉਹਨਾਂ ਦਾ ਐਕਟਿੰਗ ਦੇ ਨਾਲ ਤੀਰ ਅੰਦਾਜ਼ੀ 'ਚ ਵੀ ਕੋਈ ਮੁਕਾਬਲਾ ਨਹੀਂ ਹੈ।

https://www.instagram.com/p/BsNjXyfgiAD/

ਇਹ ਵੀਡੀਓ ਕਿਥੋਂ ਦਾ ਹੈ ਜਾਂ ਤਾਜ਼ਾ ਹੀ ਹੈ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। 27 ਦਸੰਬਰ ਨੂੰ ਆਪਣਾ ਜਨਮਦਿਨ ਮਨਾ ਕੇ ਹਟੇ ਸਲਮਾਨ ਖਾਨ ਨੇ ਜਨਮਦਿਨ ਦਾ ਆਪਣਾ ਕੇਕ ਫੈਮਿਲੀ ਮੈਂਬਰਜ਼ ਅਤੇ ਕਰੀਬੀ ਦੋਸਤਾਂ ਨਾਲ ਪੈਨਵੇਲ ਦੇ ਫਾਰਮ ਹਾਊਸ 'ਚ ਕੱਟਿਆ ਸੀ। ਆਸ ਪਾਸ ਦੀ ਹਰਿਆਲੀ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ , ਕਿ ਇਹ ਵੀਡੀਓ ਉਥੋਂ ਦਾ ਵੀ ਹੋ ਸਕਦਾ ਹੈ। ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਹਨਾਂ ਦੇ ਫੈਨ ਪੈਜਜ਼ 'ਤੇ ਇਹ ਵੀਡੀਓ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

https://www.instagram.com/p/BpFaAMKntCC/

ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਉਹਨਾਂ ਦੀ 'ਭਾਰਤ' ਫਿਲਮ ਦਾ ਸ਼ੂਟ ਚੱਲ ਰਿਹਾ ਹੈ , ਜਿਸ 'ਚ ਫੀਮੇਲ ਲੀਡ ਰੋਲ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਨਿਭਾ ਰਹੇ ਹਨ। ਭਾਰਤ ਫਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network