Advertisment

ਸਲਮਾਨ ਖਾਨ ਵੀ ਨਿਸ਼ਾਨੇ 'ਤੇ ਲਗਾਉਂਦੇ ਨੇ ਤੀਰ , ਦੇਖੋ ਵੀਡੀਓ

author-image
By Aaseen Khan
New Update
ਸਲਮਾਨ ਖਾਨ ਵੀ ਨਿਸ਼ਾਨੇ 'ਤੇ ਲਗਾਉਂਦੇ ਨੇ ਤੀਰ , ਦੇਖੋ ਵੀਡੀਓ
Advertisment
ਸਲਮਾਨ ਖਾਨ ਵੀ ਨਿਸ਼ਾਨੇ 'ਤੇ ਲਗਾਉਂਦੇ ਨੇ ਤੀਰ , ਦੇਖੋ ਵੀਡੀਓ : ਬਾਲੀਵੁੱਡ ਦੇ ਸਭ ਤੋਂ ਵੱਡੇ ਕਲਾਕਾਰ ਬਣ ਚੁੱਕੇ ਸਲਮਾਨ ਖਾਨ ਅਕਸਰ ਹੀ ਸ਼ੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹਾਲ ਹੀ 'ਚ ਉਹਨਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ , ਜਿਸ 'ਚ ਉਹ ਤੀਰ ਅੰਦਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ। ਸਲਮਾਨ ਖਾਨ ਨੇ ਇਸ ਵੀਡੀਓ 'ਚ ਇਹ ਸਾਬਿਤ ਕਰ ਦਿੱਤਾ ਹੈ , ਕਿ ਜੇਕਰ ਕੋਈ ਨਿਸ਼ਾਨਾ ਸਾਧ ਲਵੇ ਤਾਂ ਉਹ ਕਾਮਯਾਬ ਜ਼ਰੂਰ ਹੁੰਦਾ ਹੈ। ਵੀਡੀਓ 'ਚ ਸਲਮਾਨ ਖਾਨ ਨੇ ਤੀਰ ਬਿਲਕੁਲ ਨਿਸ਼ਾਨੇ 'ਤੇ ਦੇ ਮਾਰਿਆ। ਹਾਲਾਂਕਿ ਨਿਸ਼ਾਨੇ ਦਾ ਫ਼ਸਲਾ ਤਾਂ ਬਹੁਤ ਨਹੀਂ ਸੀ , ਪਰ ਸਲਮਾਨ ਖਾਨ ਨੇ ਇਹ ਦੱਸ ਦਿੱਤਾ ਕਿ ਉਹਨਾਂ ਦਾ ਐਕਟਿੰਗ ਦੇ ਨਾਲ ਤੀਰ ਅੰਦਾਜ਼ੀ 'ਚ ਵੀ ਕੋਈ ਮੁਕਾਬਲਾ ਨਹੀਂ ਹੈ। https://www.instagram.com/p/BsNjXyfgiAD/ ਇਹ ਵੀਡੀਓ ਕਿਥੋਂ ਦਾ ਹੈ ਜਾਂ ਤਾਜ਼ਾ ਹੀ ਹੈ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। 27 ਦਸੰਬਰ ਨੂੰ ਆਪਣਾ ਜਨਮਦਿਨ ਮਨਾ ਕੇ ਹਟੇ ਸਲਮਾਨ ਖਾਨ ਨੇ ਜਨਮਦਿਨ ਦਾ ਆਪਣਾ ਕੇਕ ਫੈਮਿਲੀ ਮੈਂਬਰਜ਼ ਅਤੇ ਕਰੀਬੀ ਦੋਸਤਾਂ ਨਾਲ ਪੈਨਵੇਲ ਦੇ ਫਾਰਮ ਹਾਊਸ 'ਚ ਕੱਟਿਆ ਸੀ। ਆਸ ਪਾਸ ਦੀ ਹਰਿਆਲੀ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ , ਕਿ ਇਹ ਵੀਡੀਓ ਉਥੋਂ ਦਾ ਵੀ ਹੋ ਸਕਦਾ ਹੈ। ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਹਨਾਂ ਦੇ ਫੈਨ ਪੈਜਜ਼ 'ਤੇ ਇਹ ਵੀਡੀਓ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। https://www.instagram.com/p/BpFaAMKntCC/ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਉਹਨਾਂ ਦੀ 'ਭਾਰਤ' ਫਿਲਮ ਦਾ ਸ਼ੂਟ ਚੱਲ ਰਿਹਾ ਹੈ , ਜਿਸ 'ਚ ਫੀਮੇਲ ਲੀਡ ਰੋਲ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਨਿਭਾ ਰਹੇ ਹਨ। ਭਾਰਤ ਫਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment