ਪੁਲਵਾਮਾ ਹਮਲੇ ਤੋਂ ਬਾਅਦ ਸਲਮਾਨ ਖਾਨ ਨੇ ਪਾਕਿਸਤਾਨੀ ਕਲਾਕਾਰ ਨੂੰ ਦਿਖਾਇਆ ਬਾਹਰ ਦਾ ਰਸਤਾ  

Written by  Rupinder Kaler   |  February 18th 2019 10:07 PM  |  Updated: February 18th 2019 10:07 PM

ਪੁਲਵਾਮਾ ਹਮਲੇ ਤੋਂ ਬਾਅਦ ਸਲਮਾਨ ਖਾਨ ਨੇ ਪਾਕਿਸਤਾਨੀ ਕਲਾਕਾਰ ਨੂੰ ਦਿਖਾਇਆ ਬਾਹਰ ਦਾ ਰਸਤਾ  

ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ 'ਤੇ ਹੋਏ ਹਮਲੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਇਸ ਘਟਨਾ ਨੂੰ ਲੈ ਕੇ ਪਾਕਿਸਤਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦਾ ਅਸਰ ਬਾਲੀਵੁੱਡ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲਾਈਜ਼ (FWICE) ਨੇ ਐਲਾਨ ਕੀਤਾ ਕਿ ਜੋ ਵੀ ਪਾਕਿਸਤਾਨੀ ਕਲਾਕਾਰ ਨਾਲ ਕੰਮ ਕਰੇਗਾ ਉਸ 'ਤੇ FWICE ਪਾਬੰਦੀ ਲਾ ਦਏਗਾ।ਇਸ ਵਿਰੋਧ ਦੇ ਚਲਦੇ ਸਲਮਾਨ ਖ਼ਾਨ ਨੇ ਆਪਣੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣ ਰਹੀ ਫਿਲਮ 'ਨੋਟਬੁਕ' ਵਿੱਚੋਂ ਆਤਿਫ਼ ਅਸਲਮ ਦਾ ਗੀਤ ਹਟਾ ਦਿੱਤਾ ਹੈ।

Salman Khan Replaces Pakistani Singer Atif Aslam In Notebook Salman Khan Replaces Pakistani Singer Atif Aslam In Notebook

ਸਲਮਾਨ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਇੱਕ ਜਾਂ ਦੋ ਦਿਨਾਂ ਅੰਦਰ ਗੀਤ ਦੀ ਰੀ-ਰਿਕਾਰਡਿੰਗ ਕਰ ਲਈ ਜਾਏਗੀ। ਰਿਪੋਰਟਾਂ ਮੁਤਾਬਕ ਸਲਮਾਨ ਨੇ 'ਸਲਮਾਨ ਖ਼ਾਨ ਫਿਲਮਜ਼' ਨੂੰ ਆਤਿਫ ਦਾ ਗੀਤ ਹਟਾਉਣ ਲਈ ਕਿਹਾ ਹੈ।

https://twitter.com/ANI/status/1097400718426812416

ਇਸ ਤੋਂ ਪਹਿਲਾਂ ਆਲ ਇੰਡੀਆ ਸਿਨੇ ਵਰਕਰ ਐਸੋਸ਼ੀਏਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਨਹੀਂ ਕਰਨਗੇ । ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਪਾਕਿਸਤਾਨੀ ਅਦਾਕਾਰਾਂ ਦੇ ਭਾਰਤ ਵਿੱਚ ਕੰਮ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ । ਐਸੋਸੀਏਸ਼ਨ ਨੇ ਇਹ ਫੈਸਲਾ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਿਆ ਹੈ । ਏ ਐੱਨ ਆਈ ਨੇ ਐਸੋਸ਼ੀਏਸ਼ਨ ਦੇ ਇਸ ਨੋਟਿਸ ਨੂੰ ਸਾਂਝਾ ਕੀਤਾ ਹੈ । ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਫਿਲਮ ਨਿਰਮਾਤਾ ਜਾ ਕੋਈ ਹੋਰ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਕਰੇਗਾ ਤਾਂ ਐਸੋਸ਼ੀਏਸ਼ਨ ਉਸ ਦਾ ਵੀ ਬਾਈਕਾਟ ਕਰ ਦੇਵੇਗੀ ।

All Indian Cine Workers Association announces ban on Pakistani artists All Indian Cine Workers Association announces ban on Pakistani artists

ਐਸੋਸ਼ੀਏਸ਼ਨ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ । ਐਸੋਸ਼ੀਏਸ਼ਨ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਦੇ ਸਾਰੇ ਮੈਂਬਰ ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਨ । ਐਸੋਸੀਏਸ਼ਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਧਰਤੀ ਤੋਂ ਅੱਤਵਾਦ ਦੀ ਜੋ ਗੰਦੀ ਖੇਡ ਖੇਢੀ ਜਾ ਰਹੀ ਹੈ ਉਸ ਦੇ ਖਿਲਾਫ ਐਸੋਸੀਏਸ਼ਨ ਦਾ ਛੋਟਾ ਜਿਹਾ ਕਦਮ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਨ ਪੁਲਵਾਮਾ ਵਿੱਚ ਹੋਏ ਇਸ ਹਮਲੇ ਵਿੱਚ 40  ਤੋਂ ਵੱਧ ਜਵਾਨ ਸ਼ਹੀਦ ਹੋਏ ਹਨ ਜਦੋਂ ਕਿ ਕਈ ਜ਼ਖਮੀ ਹੋਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network