ਸਲਮਾਨ ਖ਼ਾਨ ਨੂੰ ਸ਼ੂਟਿੰਗ ਦੇ ਪਹਿਲੇ ਦਿਨ ਹੀ ਪਤਾ ਸੀ ਫਲੌਪ ਹੋਵੇਗੀ ਇਹ ਫ਼ਿਲਮ, ਸਾਲਾਂ ਬਾਅਦ ਕੀਤਾ ਖੁਲਾਸਾ

Written by  Aaseen Khan   |  November 04th 2019 06:31 PM  |  Updated: November 04th 2019 06:35 PM

ਸਲਮਾਨ ਖ਼ਾਨ ਨੂੰ ਸ਼ੂਟਿੰਗ ਦੇ ਪਹਿਲੇ ਦਿਨ ਹੀ ਪਤਾ ਸੀ ਫਲੌਪ ਹੋਵੇਗੀ ਇਹ ਫ਼ਿਲਮ, ਸਾਲਾਂ ਬਾਅਦ ਕੀਤਾ ਖੁਲਾਸਾ

ਬਿੱਗ ਬੌਸ 13 ਦੇ ਗੁਜ਼ਰੇ ਵੀਕਐਂਡ ਦੇ ਵਾਰ ਐਪੀਸੋਡ ਵਿਚ ਫ਼ਿਲਮ ਬਾਲਾ ਦੀ ਸਟਾਰਕਾਸਟ ਨੇ ਸ਼ਿਰਕਤ ਕੀਤੀ। ਆਯੂਸ਼ਮਾਨ ਖੁਰਾਣਾ , ਭੂਮੀ ਪੇਡਨੇਕਰ ਅਤੇ ਯਾਮੀ ਗੌਤਮ ਨੇ ਸਲਮਾਨ ਖ਼ਾਨ ਦੇ ਸ਼ੋਅ 'ਚ ਖੂਬ ਮਸਤੀ ਕੀਤੀ। ਬਾਲਾ ਦੀ ਟੀਮ ਨੇ ਭੋਜਪੁਰੀ ਸੁਪਰਸਟਾਰ ਖੇਸਾਰੀ ਲਾਲ ਯਾਦਵ ਤੋਂ ਤਿੱਖੇ ਸਵਾਲ ਪੁੱਛੇ। ਨਾਲ ਹੀ ਸੈੱਟ 'ਤੇ ਲਿੱਟੀ ਚੋਖਾ ਵੀ ਖਾਦਾ।

ਇਸ ਤੋਂ ਬਾਅਦ ਆਯੂਸ਼ਮਾਨ ਖੁਰਾਣਾ ਨੇ ਸਲਮਾਨ ਖ਼ਾਨ ਤੋਂ ਵੀ ਕਈ ਸਵਾਲ ਪੁੱਛੇ। ਉਹਨਾਂ ਸਲਮਾਨ ਖ਼ਾਨ ਤੋਂ ਪੁੱਛਿਆ ਕਿ ਅਜਿਹੀ ਕਿਹੜੀ ਫ਼ਿਲਮ ਸੀ ਜਿਸ ਦੀ ਸ਼ੂਟਿੰਗ ਦੇ ਪਹਿਲੇ ਦਿਨ ਹੀ ਪਤਾ ਲੱਗ ਗਿਆ ਸੀ ਕਿ ਇਹ ਫ਼ਿਲਮ ਨਹੀਂ ਚੱਲਣ ਵਾਲੀ ?

ਸਲਮਾਨ ਖ਼ਾਨ ਦਾ ਕਹਿਣਾ ਸੀ ਕਿ ਅਜਿਹੀਆਂ ਬਹੁਤ ਸਾਰੀਆਂ ਫ਼ਿਲਮਾਂ ਹਨ ਪਰ ਜਦੋਂ ਆਯੂਸ਼ਮਾਨ ਨੇ ਕਿਸੇ ਇੱਕ ਫ਼ਿਲਮ ਦਾ ਨਾਮ ਪੁੱਛਿਆ ਤਾਂ ਸਲਮਾਨ ਖ਼ਾਨ ਨੇ 'ਸੂਰੀਆਵੰਸ਼ੀ' ਦਾ ਨਾਮ ਲਿਆ। ਦੱਸ ਦਈਏ ਅੰਮ੍ਰਿਤਾ ਸਿੰਘ ਅਤੇ ਸਲਮਾਨ ਖ਼ਾਨ ਦੀ ਇਹ ਫ਼ਿਲਮ 1992 'ਚ ਰਿਲੀਜ਼ ਹੋਈ ਸੀ। ਫ਼ਿਲਮ ਨੂੰ ਰਾਕੇਸ਼ ਕੁਮਾਰ ਨੇ ਡਾਇਰੈਕਟ ਕੀਤਾ ਸੀ।

ਹੋਰ ਵੇਖੋ : ਦੇਵ ਖਰੌੜ ਦੀ ਫ਼ਿਲਮ ‘ਜ਼ਖਮੀ’ ਦੀ ਪਹਿਲੀ ਝਲਕ ‘ਚ ਨਜ਼ਰ ਆਈ ਜ਼ਖਮੀ ਬੱਚੀ

 

View this post on Instagram

 

Spending time with the most loving, loyal and selfless species.

A post shared by Chulbul Pandey (@beingsalmankhan) on

ਸਲਮਾਨ ਖ਼ਾਨ ਦੇ ਇਸ ਜਵਾਬ 'ਤੇ ਆਯੂਸ਼ਮਾਨ ਦਾ ਕਹਿਣਾ ਸੀ ਕਿ ਉਹਨਾਂ ਨੂੰ ਤਾਂ ਇਹ ਫ਼ਿਲਮ ਕਾਫੀ ਪਸੰਦ ਅਤੇ ਉਹਨਾਂ ਫ਼ਿਲਮ ਦਾ ਡਾਇਲਾਗ ਵੀ ਬੋਲਿਆ। ਫਿਲਹਾਲ ਸਲਮਾਨ ਖ਼ਾਨ ਦਾ ਸ਼ੋਅ ਪੰਜਾਬ 'ਚ ਕਾਫੀ ਸੁਰਖੀਆਂ ਬਟੋਰ ਰਿਹਾ ਹੈ ਕਿਉਂਕਿ ਇਸ 'ਚ ਹੁਣ ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਣਾ ਦੋਨੋਂ ਪਹੁੰਚ ਚੁੱਕੀਆਂ ਹਨ। ਦੋਨਾਂ ਦਾ ਘਰ ਤੋਂ ਬਾਹਰ ਦਾ ਵਿਵਾਦ ਹੁਣ ਘਰ ਦੇ ਅੰਦਰ ਵੀ ਦੇਖਣ ਨੂੰ ਮਿਲ ਸਕਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network