ਸਲਮਾਨ ਖ਼ਾਨ ਨੇ ਇੱਕ ਵਾਰ ਫਿਰ ਦਿਖਾਇਆ ਵੱਡਾ ਦਿਲ, ਰਾਤੋ-ਰਾਤ ਕੀਤਾ ਇਹ ਕੰਮ

Written by  Rupinder Kaler   |  May 04th 2020 10:45 AM  |  Updated: May 04th 2020 10:45 AM

ਸਲਮਾਨ ਖ਼ਾਨ ਨੇ ਇੱਕ ਵਾਰ ਫਿਰ ਦਿਖਾਇਆ ਵੱਡਾ ਦਿਲ, ਰਾਤੋ-ਰਾਤ ਕੀਤਾ ਇਹ ਕੰਮ

ਫ਼ਿਲਮਾਂ ਤੇ ਆਪਣੇ ਕੰਮ ਕਰਕੇ ਲੋਕਾਂ ਦੇ ਦਿਲ ਵਿੱਚ ਜਗ੍ਹਾ ਬਨਾਉਣ ਵਾਲੇ ਸਲਮਾਨ ਖ਼ਾਨ ਨੇ ਇੱਕ ਵਾਰ ਫਿਰ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਹੈ । ਸਲਮਾਨ ਖ਼ਾਨ ਦੇ ਇਸ ਕੰਮ ਨੇ ਹਰ ਇੱਕ ਦਾ ਦਿਲ ਜਿੱਤ ਲਿਆ ਹੈ । ਲਾਕਡਾਉਨ ਦੌਰਾਨ ਸਲਮਾਨ ਖ਼ਾਨ ਲੋਕਾਂ ਲਈ ਲਾਈਫ-ਲਾਈਨ ਬਣੇ ਹੋਏ ਹਨ । ਮੁਸ਼ਕਿਲ ਦੀ ਇਸ ਘੜੀ ਵਿੱਚ ਉਹਨਾਂ ਲੋਕਾਂ ਨੂੰ ਗੁਜ਼ਾਰਾ ਕਰਨਾ ਬਹੁਤ ਔਖਾ ਹੋਇਆ ਹੈ, ਜਿਹੜੇ ਰੋਜ਼ ਕਮਾ ਕੇ ਰੋਜ਼ ਖਾਂਦੇ ਹਨ ਪਰ ਸਲਮਾਨ ਇਹਨਾਂ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ ।

https://www.instagram.com/p/B_uyQapFeCQ/

ਸਲਮਾਨ ਖ਼ਾਨ ਨੇ ਇੱਕ ਵਾਰ ਫਿਰ ਟਰੈਕਟਰ ਟਰਾਲੀਆਂ ਤੇ ਗੱਡਿਆਂ ਤੇ ਰਾਸ਼ਨ ਭਰ ਕੇ ਲੋੜਵੰਦ ਲੋਕਾਂ ਲਈ ਭੇਜਿਆ ਹੈ । ਸਲਮਾਨ ਨੇ ਇੱਕ ਵੀਡੀਓ ਵੀ ਆਪਣੇ ਟਵਿੱਟਰ ਤੇ ਸ਼ੇਅਰ ਕੀਤਾ ਹੈ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਲਮਾਨ ਖ਼ਾਨ ਆਪਣੇ ਪੂਰੇ ਪਰਿਵਾਰ ਨਾਲ ਰਾਸ਼ਨ ਲੱਦ ਰਹੇ ਹਨ ।

https://twitter.com/BeingSalmanKhan/status/1256975323293380609

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਖ਼ਾਨ ਨੇ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮਦਦ ਕਰਦੇ ਹੋਏ ਉਹਨਾਂ ਦੇ ਬੈਂਕ ਖ਼ਾਤਿਆਂ ਵਿੱਚ ਪੈਸੇ ਭਿਜਵਾਏ ਸਨ । ਸਲਮਾਨ ਖ਼ਾਨ ਨੇ 16 ਹਜ਼ਾਰ ਮਜ਼ਦੂਰਾਂ ਦੇ ਖਾਤਿਆਂ ਵਿੱਚ 5 ਕਰੋੜ ਦੇ ਲੱਗਪਗ ਦੀ ਰਕਮ ਟਰਾਂਸਫਰ ਕੀਤੀ ਸੀ । ਇਸ ਤੋਂ ਇਲਾਵਾ ਮਈ ਮਹੀਨੇ ਵਿੱਚ ਉਹਨਾਂ ਨੇ 19 ਹਜ਼ਾਰ ਮਜ਼ਦੂਰਾਂ ਦੇ ਖਾਤਿਆਂ ਵਿੱਚ 6 ਕਰੋੜ ਦੇ ਲੱਗਪਗ ਦੀ ਰਾਸੀ ਟਰਾਂਸਫਰ ਕੀਤੀ ਹੈ ।

https://www.instagram.com/p/B_Z2GCkF5mW/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network