ਆਪਣੇ ਫਾਰਮ ਹਾਊਸ ‘ਤੇ ਮਿੱਟੀ ਨਾਲ ਮਿੱਟੀ ਹੁੰਦੇ ਨਜ਼ਰ ਆਏ ਸਲਮਾਨ ਖ਼ਾਨ, ਕਿਸਾਨਾਂ ਲਈ ਆਖੀ ਇਹ ਗੱਲ

Written by  Shaminder   |  July 15th 2020 04:35 PM  |  Updated: July 15th 2020 04:35 PM

ਆਪਣੇ ਫਾਰਮ ਹਾਊਸ ‘ਤੇ ਮਿੱਟੀ ਨਾਲ ਮਿੱਟੀ ਹੁੰਦੇ ਨਜ਼ਰ ਆਏ ਸਲਮਾਨ ਖ਼ਾਨ, ਕਿਸਾਨਾਂ ਲਈ ਆਖੀ ਇਹ ਗੱਲ

ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਸਲਮਾਨ ਖ਼ਾਨ ਆਪਣੇ ਫਾਰਮ ਹਾਊਸ ‘ਚ ਮਿੱਟੀ ਨਾਲ ਮਿੱਟੀ ਹੁੰਦੇ ਨਜ਼ਰ ਆ ਰਹੇ ਨੇ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸਾਰਿਆਂ ਕਿਸਾਨਾਂ ਦੀ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ’। ਇਸ ਤਸਵੀਰ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਇੱਕ ਹੋਰ ਵੀ ਤਸਵੀਰ ਸਾਂਝੀ ਕੀਤੀ ਸੀ ।

https://www.instagram.com/p/CCnprHGFr4e/

ਜਿਸ ‘ਚ ਉਹ ਫਸਲ ਉਗਾਉਂਦੇ ਹੋਏ ਨਜ਼ਰ ਆ ਰਹੇ ਸਨ । ਦੱਸ ਦਈਏ ਕਿ ਸਲਮਾਨ ਖ਼ਾਨ ਏਨੀਂ ਦਿਨੀਂ ਆਪਣੇ ਫਾਰਮ ਹਾਊਸ ‘ਤੇ ਸਮਾਂ ਬਿਤਾ ਰਹੇ ਹਨ । ਇਸ ਦੌਰਾਨ ਉਹ ਆਪਣੇ ਫਾਰਮ ‘ਤੇ ਫਸਲਾਂ ਬੀਜਦੇ ਵੀ ਦਿਖਾਈ ਦਿੱਤੇ ।

https://www.instagram.com/p/CCgg4IIldKV/

ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ‘ਦਬੰਗ’, ‘ਮੈਂਨੇ ਪਿਆਰ ਕੀਆ’, ‘ਹਮ ਦਿਲ ਦੇ ਚੁੱਕੇ ਸਨਮ’, ‘ਹਮ ਆਪਕੇ ਹੈਂ ਕੌਣ’, ‘ਬਾਡੀਗਾਰਡ’ ਸਣੇ ਦਰਜਨਾਂ ਫ਼ਿਲਮਾਂ ਹਨ ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਸਲਮਾਨ ਖ਼ਾਨ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਵੀ ਕਾਫੀ ਚਰਚਾ ‘ਚ ਰਹੇ ਹਨ ।ਬਾਲੀਵੁੱਡ ਦਾ ਇਹ ਦਬੰਗ ਖ਼ਾਨ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਹੈ । ਉਹ ਲਾਕਡਾਊਨ ਤੋਂ ਹੀ ਆਪਣੇ ਫਾਰਮ ਹਾਊਸ ‘ਚ ਸਮਾਂ ਬਿਤਾ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network