ਸਲਮਾਨ ਦੇ ਪ੍ਰੋਡਕਸ਼ਨ ਹਾਊਸ ਹੇਠ ਬਣੀ ਫ਼ਿਲਮ 'ਲਵਰਾਤਰੀ' ਬਣੀ 'ਲਵਯਾਤਰੀ'

Written by  Rajan Sharma   |  September 19th 2018 10:00 AM  |  Updated: September 19th 2018 10:00 AM

ਸਲਮਾਨ ਦੇ ਪ੍ਰੋਡਕਸ਼ਨ ਹਾਊਸ ਹੇਠ ਬਣੀ ਫ਼ਿਲਮ 'ਲਵਰਾਤਰੀ' ਬਣੀ 'ਲਵਯਾਤਰੀ'

ਜਲਦ ਰਿਲੀਜ਼ ਹੋਣ ਵਾਲੀ ਫ਼ਿਲਮ 'ਲਵਰਾਤਰੀ' ਦਾ ਟਾਈਟਲ ਬਦਲ ਦਿੱਤਾ ਗਿਆ ਹੈ ਅਤੇ ਹੁਣ ਇਸਦਾ ਨਾਮ ਹੈ 'ਲਵਯਾਤਰੀ' bollywood film| ਇਹ ਫ਼ਿਲਮ ਸਲਮਾਨ ਖਾਨ salman khan ਦੇ ਪ੍ਰੋਡਕਸ਼ਨ ਹਾਊਸ ਹੇਠ ਬਣੀ ਹੈ| ਖੁਦ ਸਲਮਾਨ ਦੁਆਰਾ ਹੀ ਇਕ ਪੋਸਟਰ ਸਾਂਝਾ ਕਰਕੇ ਫੈਨਸ ਨੂੰ ਇਸ ਬਾਰੇ ਖ਼ਬਰ ਦਿੱਤੀ ਗਈ ਹੈ| ਸਲਮਾਨ ਖਾਨ ਨੇ ਪੋਸਟ ਸਾਂਝਾ ਕਰਦੇ ਹੋਏ ਨਾਲ ਲਿਖਿਆ,''This is not a spelling mistake... loveyatri love takes over...''।

https://www.instagram.com/p/Bn333wtHXTF/?taken-by=beingsalmankhan

ਸੂਤਰਾਂ ਮੁਤਾਬਕ ਅਤੇ ਸੈਂਸਰ ਬੋਰਡ ਦੇ ਨਿਯਮਾਂ ਨੂੰ ਲੈਕੇ ਅਤੇ ਉਹਨਾਂ ਸਭ ਨੂੰ ਧਿਆਨ 'ਚ ਰੱਖਦੇ ਹੋਏ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਨਾਮ 'ਲਵਰਾਤਰੀ' bollywood film ਤੋਂ ਬਦਲਕੇ 'ਲਵਯਾਤਰੀ' ਰੱਖ ਦਿੱਤਾ| ਟਾਈਟਲ ਦੇ ਪ੍ਰਤੀ ਕਰਣੀ ਸੈਨਾ ਦੀ ਸੰਵੇਦਨਸ਼ੀਲਤਾ ਨੂੰ ਧਿਆਨ 'ਚ ਰੱਖਦੇ ਹੋਏ ਨਿਰਮਾਤਾਵਾਂ ਨੇ ਫਿਲਮ ਨੂੰ 'ਲਵਯਾਤਰੀ' ਦੇ ਰੂਪ 'ਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਸਲਮਾਨ ਖਾਨ salman khan ਨੇ ਸੁਰੱਖਿਆ ਅਤੇ ਆਪਣੇ ਦਰਸ਼ਕਾਂ ਦੇ ਹੱਕ 'ਚ ਵਿਚਾਰ ਕਰਦੇ ਹੋਏ ਟਾਈਟਲ 'ਚ ਬਦਲਾਅ ਕਰਨ ਦਾ ਫੈਸਲਾ ਲਿਆ। ਗੁਜਰਾਤ ਦੇ ਪਿਛੋਕੜ 'ਤੇ ਅਧਾਰਤ 'ਲਵਯਾਤਰੀ' ਦੀ ਕਹਾਣੀ ਆਯੁਸ਼ ਸ਼ਰਮਾ ਅਤੇ ਵਰੀਨਾ ਹੁਸੈਨ ਦੇ ਆਲੇ-ਦੁਆਲੇ ਘੁੰਮਦੀ ਹੈ। 'ਲਵਯਾਤਰੀ' ਗੁਜਰਾਤ ਦੇ ਮਸ਼ਹੂਰ ਲੇਖਕ ਨਿਰੇਨ ਭੱਟ ਵਲੋਂ ਲਿਖੀ ਗਈ ਹੈ ਓਥੇ ਹੀ ਇਹ ਮਸ਼ਹੂਰ ਡਾਇਰੈਕਟਰ ਅਭਿਰਾਜ ਮੀਨਾਵਾਲਾ ਵਲੋਂ ਡਾਇਰੈਕਟ ਕੀਤੀ ਗਈ ਹੈ| ਫਿਲਮ 5 ਅਕਤੂਬਰ ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਦਸਤਕ ਦੇਣ ਆ ਰਹੀ ਹੈ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network