Advertisment

ਸਲਮਾਨ ਖਾਨ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼ 'ਕਭੀ ਈਦ ਕਭੀ ਦੀਵਾਲੀ' ਤੋਂ ਸ਼ੇਅਰ ਕੀਤਾ ਆਪਣਾ ਪਹਿਲਾ ਲੁੱਕ

author-image
By Pushp Raj
New Update
ਸਲਮਾਨ ਖਾਨ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼ 'ਕਭੀ ਈਦ ਕਭੀ ਦੀਵਾਲੀ' ਤੋਂ ਸ਼ੇਅਰ ਕੀਤਾ ਆਪਣਾ ਪਹਿਲਾ ਲੁੱਕ
Advertisment
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਮੌਜੂਦਾ ਸਮੇਂ ਵਿੱਚ ਆਪਣੀ ਫਿਲਮ ਕਭੀ ਈਦ ਕਭੀ ਦੀਵਾਲੀ ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ। ਹੁਣ ਇਸ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਹੁਣ ਭਾਈਜਾਨ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਫਿਲਮ ਤੋਂ ਆਪਣਾ ਪਹਿਲਾਂ ਲੁੱਕ ਸ਼ੇਅਰ ਕੀਤਾ ਹੈ। publive-image Image Source: Instagram ਸਲਮਾਨ ਖਾਨ ਦੇ ਫੈਨਜ਼ ਸੁਪਰਸਟਾਰ ਦੀ ਅਗਲੀ 'ਕਭੀ ਈਦ ਕਭੀ ਦੀਵਾਲੀ' ਲਈ ਬਹੁਤ ਉਤਸ਼ਾਹਿਤ ਹਨ ਕਿਉਂਕਿ ਅਭਿਨੇਤਾ ਨੇ ਫਿਲਮ ਤੋਂ ਆਪਣੀ ਪਹਿਲੀ ਝਲਕ ਸਾਂਝੀ ਕੀਤੀ ਹੈ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਹੁਣ ਸਲਮਾਨ ਨੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਇੰਸਟਾਗ੍ਰਾਮ 'ਤੇ ਆਪਣੀ ਫਿਲਮ 'ਕਭੀ ਈਦ ਕਭੀ ਦੀਵਾਲੀ' ਤੋਂ ਤਸਵੀਰ ਰਾਹੀਂ ਆਪਣੇ ਲੁੱਕ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਇਸ ਦੇ ਨਾਲ ਸਲਮਾਨ ਨੇ ਕੈਪਸ਼ਨ ਵਿੱਚ ਲਿਖਿਆ, " ਮੇਰੀ ਨਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। "
Advertisment
publive-image Image Source: Instagram ਸਲਮਾਨ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਦੇ ਵਿੱਚ ਤੁਸੀਂ ਸਲਮਾਨ ਖਾਨ ਨੂੰ ਲੰਬੇ ਵਾਲਾਂ ਅਤੇ ਸਨਗਲਾਸ ਪਹਿਨੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਦੇ ਮੁਤਾਬਕ ਉਨ੍ਹਾਂ ਨੇ ਹੱਥ ਵਿੱਚ ਇੱਕ ਸਟੀਲ ਰੌਡ ਫੜੀ ਹੋਈ ਹੈ। ਸਲਮਾਨ ਦਾ ਅੱਧਾ ਚਿਹਰਾ ਉਨ੍ਹਾਂ ਦੀ ਬਾਂਹ ਨਾਲ ਢੱਕਿਆ ਹੋਇਆ ਹੈ। ਜਦੋਂ ਕਿ ਕੋਈ ਸਿਰਫ ਉਨ੍ਹਾਂ ਦੇ ਸਨਗਲਾਸ ਅਤੇ ਲੰਬੇ ਵਾਲ ਦੇਖ ਸਕਦਾ ਸੀ। ਦੱਸ ਦਈਏ ਕਿ ਸਲਮਾਨ ਇਸ ਤੋਂ ਪਹਿਲਾਂ ਤੇਰੇ ਨਾਮ ਫਿਲਮ ਵਿੱਚ ਲੰਬੇ ਵਾਲਾਂ ਵਿੱਚ ਨਜ਼ਰ ਆਏ ਸਨ। ਹੋਰ ਪੜ੍ਹੋ : ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਦੀ ਸ਼ੂਟਿੰਗ ਹੋਈ ਸ਼ੁਰੂ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ ਤਸਵੀਰ ਵਿੱਚ, ਸਲਮਾਨ ਖਾਨ ਨੂੰ ਇੱਕ ਡੈਨਿਮ ਬਲੈਕ ਕਮੀਜ਼ ਅਤੇ ਇੱਕ ਬਲੈਕ ਟੀ ਅਤੇ ਜੀਨਸ ਤੋਂ ਇਲਾਵਾ ਸਲਮਾਨ ਨੂੰ ਗੁੱਟ 'ਤੇ ਉਨ੍ਹਾਂ ਦੇ ਸਿਗਨੇਚਰ ਬਰੇਸਲੇਟ ਪਹਿਨੇ ਦੇਖਿਆ ਜਾ ਸਕਦਾ ਹੈ। publive-image Image Source: Instagram ਇਸ ਤੋਂ ਪਹਿਲਾਂ ਪੂਜਾ ਹੇਗੜੇ ਨੇ ਵੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਸਬੰਧੀ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ ਤੇ ਇਸ ਦੇ ਨਾਲ ਹੀ ਉਹ ਸਲਮਾਨ ਦਾ ਬ੍ਰੈਸਲੇਟ ਪਹਿਨ ਕੇ ਉਸ ਨੂੰ ਫਲਾਂਟ ਕਰਦੀ ਹੋਈ ਨਜ਼ਰ ਆਈ। ਦੱਸ ਦਈਏ ਕਿ ਇਸ ਫਿਲਮ ਵਿੱਚ ਸਲਮਾਨ ਖਾਨ ਅਤੇ ਪੂਜਾ ਹੇਗੜੇ ਤੋਂ ਇਲਾਵਾ ਦਬੰਗ ਖਾਨ ਦੇ ਜੀਜਾ ਆਯੂਸ਼ ਸ਼ਰਮਾ ਅਤੇ ਅਭਿਨੇਤਾ ਜ਼ਾਹੀਰ ਇਕਬਾਲ ਵੀ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਇਹ ਵੀ ਖਬਰ ਆਈ ਸੀ ਕਿ ਪੰਜਾਬ ਦੀ ਅਦਾਕਾਰਾ ਸ਼ਹਿਨਾਜ਼ ਗਿੱਲ, ਜੋ ਕਿ ਬਿੱਗ ਬੌਸ 13 ਦੀ ਪ੍ਰਤੀਯੋਗੀ ਰਹਿ ਚੁੱਕੀ ਹੈ, ਵੀ ਕਭੀ ਈਦ ਕਭੀ ਦੀਵਾਲੀ 'ਚ ਨਜ਼ਰ ਆਉਣ ਵਾਲੀ ਹੈ।
Advertisment
publive-image Image Source: Instagram ਹੋਰ ਪੜ੍ਹੋ : ਕਭੀ ਈਦ ਕਭੀ ਦੀਵਾਲੀ : ਸ਼ੂਟਿੰਗ ਦੇ ਦੌਰਾਨ ਸਲਮਾਨ ਖਾਨ ਦਾ ਬ੍ਰੈਸਲੇਟ ਫਲਾਂਟ ਕਰਦੀ ਨਜ਼ਰ ਆਈ ਪੂਜਾ ਹੇਗੜੇ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਕਾਮੇਡੀ ਐਕਸ਼ਨ ਥ੍ਰਿਲਰ ਹੋਵੇਗੀ। ਇਸ ਨੂੰ ਸਾਜਿਦ ਨਾਡਿਆਡਵਾਲਾ ਪ੍ਰੋਡਿਊਸ ਕਰ ਰਹੇ ਹਨ। ਰਿਪੋਰਟ ਮੁਤਾਬਕ ਇਹ ਫਿਲਮ 31 ਦਸੰਬਰ ਨੂੰ ਰਿਲੀਜ਼ ਹੋਵੇਗੀ। ਯਾਨੀ ਇਸ ਵਾਰ ਪ੍ਰਸ਼ੰਸਕ ਭਾਈ ਜਾਨ ਦੀ ਫਿਲਮ ਨਾਲ ਪੁਰਾਣੇ ਸਾਲ ਨੂੰ ਅਲਵਿਦਾ ਕਹਿ ਕੇ ਨਵੇਂ ਸਾਲ ਦਾ ਸਵਾਗਤ ਕਰਨਗੇ।
 
View this post on Instagram
 

A post shared by Salman Khan (@beingsalmankhan)

Advertisment

Stay updated with the latest news headlines.

Follow us:
Advertisment
Advertisment
Latest Stories
Advertisment