Advertisment

ਇਸ ਵਜ੍ਹਾ ਕਰਕੇ ਸਲਮਾਨ ਖ਼ਾਨ ਸ਼ਹਿਨਾਜ਼ ਗਿੱਲ ਦਾ ਪੂਰਦੇ ਹਨ ਪੱਖ, ਸ਼ਹਿਨਾਜ਼ ਦੇ ਪਿਤਾ ਨੇ ਖੋਲਿਆ ਰਾਜ਼

author-image
By Rupinder Kaler
New Update
ਇਸ ਵਜ੍ਹਾ ਕਰਕੇ ਸਲਮਾਨ ਖ਼ਾਨ ਸ਼ਹਿਨਾਜ਼ ਗਿੱਲ ਦਾ ਪੂਰਦੇ ਹਨ ਪੱਖ, ਸ਼ਹਿਨਾਜ਼ ਦੇ ਪਿਤਾ ਨੇ ਖੋਲਿਆ ਰਾਜ਼
Advertisment
ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਇੱਕ ਰਿਆਲਟੀ ਸ਼ੋਅ ਕਰਕੇ ਏਨੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ । ਇਸ ਸ਼ੋਅ ਨੂੰ ਸਲਮਾਨ ਖ਼ਾਨ ਹੋਸਟ ਕਰ ਰਹੇ ਹਨ । ਇਸ ਸ਼ੋਅ ਵਿੱਚ ਸਲਮਾਨ ਦੇ ਰਵਈਏ ਨੂੰ ਦੇਖ ਕੇ ਉਹਨਾਂ ਤੇ ਅਕਸਰ ਦੋਸ਼ ਲੱਗਦੇ ਹਨ ਕਿ ਉਹ ਸ਼ਹਿਨਾਜ਼ ਗਿੱਲ ਦਾ ਪੱਖ ਪੂਰਦੇ ਹਨ । ਇਸ ਸ਼ੋਅ ਵਿੱਚ ਹਿੱਸਾ ਲੈ ਰਹੇ ਹੋਰ ਸਿਤਾਰਿਆਂ ਦਾ ਵੀ ਇਲਜ਼ਾਮ ਹੈ ਕਿ ਸਲਮਾਨ ਖ਼ਾਨ ਦੀ ਫੇਵਰੇਟ ਸ਼ਹਿਨਾਜ਼ ਗਿੱਲ ਹੈ । https://www.instagram.com/p/B0U6bDhlcgK/ ਇਸ ਕਰਕੇ ਸਲਮਾਨ ਸ਼ਹਿਨਾਜ਼ ਨੂੰ ਸਪੋਰਟ ਕਰਦੇ ਹਨ । ਇਸ ਸਭ ਦੇ ਚਲਦੇ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ । ਸ਼ਹਿਨਾਜ਼ ਦੇ ਪਿਤਾ ਦਾ ਕਹਿਣਾ ਹੈ ਕਿ ‘ ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਨੂੰ ਇੱਕ ਗੱਲ ਬਹੁਤ ਪਸੰਦ ਹੈ ਕਿ ਸਲਮਾਨ ਉਸ ਨੂੰ ਪਸੰਦ ਕਰਦੇ ਹਨ, ਜਿਹੜੇ ਲੋਕ ਸ਼ਹਿਨਾਜ਼ ਨੂੰ ਪਸੰਦ ਨਹੀਂ ਕਰਦੇ ਉਹਨਾਂ ਦਾ ਵੀ ਮੰਨਣਾ ਹੈ ਕਿ ਸ਼ਹਿਨਾਜ਼ ਸਲਮਾਨ ਦੀ ਫੇਵਰੇਟ ਹੈ’। https://www.instagram.com/p/B0UpGjplb3-/ ਇੱਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਵਿੱਚ ਸ਼ਹਿਨਾਜ਼ ਦੇ ਪਿਤਾ ਨੇ ਕਿਹਾ ਕਿ ‘ਉਹ ਬਹੁਤ ਕਿਊਟ ਹੈ ਤੇ ਇਸੇ ਗੱਲ ਕਰਕੇ ਸਲਮਾਨ ਖ਼ਾਨ ਨੂੰ ਵੀ ਉਹ ਬਹੁਤ ਵਧੀਆ ਲੱਗਦੀ ਹੈ । https://www.instagram.com/p/B0LWiPElKF4/ ਜਦੋਂ ਇਹ ਸ਼ੋਅ ਸ਼ੁਰੂ ਹੋਇਆ ਸੀ ਉਦੋਂ ਸ਼ਹਿਨਾਜ਼ ਦਾ ਡਾਂਸ ਸਲਮਾਨ ਨੂੰ ਬਹੁਤ ਪਸੰਦ ਆਇਆ ਸੀ ਤੇ ਸਲਮਾਨ ਕਾਫੀ ਪ੍ਰਭਾਵਿਤ ਹੋਏ ਸਨ । ਮੈਨੂੰ ਲੱਗਦਾ ਹੈ ਕਿ ਸ਼ਹਿਨਾਜ਼ ਬਹੁਤ ਐਂਟਰਟੇਨਿੰਗ ਹੈ ਇਸੇ ਲਈ ਸਲਮਾਨ ਖ਼ਾਨ ਨੂੰ ਸ਼ਹਿਨਾਜ਼ ਵਧੀਆ ਲੱਗਦੀ ਹੈ’ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment