ਸਲਮਾਨ ਖ਼ਾਨ ਆਪਣੇ ਛੋਟੇ ਜਿਹੇ ਭਾਣਜੇ ਨੂੰ ਪੇਂਟਿੰਗ ਸਿਖਾਉਂਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

written by Shaminder | September 30, 2021

ਸਲਮਾਨ ਖ਼ਾਨ (Salman Khan )  ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰ ਆਪਣੇ ਭਾਣਜੇ ਦੇ ਨਾਲ ਨਜ਼ਰ ਆ ਰਿਹਾ ਹੈ ਅਤੇ ਦੋਵੇਂ ਜਣੇ ਪੇਂਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ । ਸਲਮਾਨ ਖ਼ਾਨ ਆਪਣੇ ਭਾਣਜੇ ਦੇ ਨਾਲ ਖੂਬ ਮਸਤੀ ਕਰਦੇ ਹੋਏ ਦਿਖਾਈ ਦਿੱਤੇ । ਉਹ ਧਰਤੀ ‘ਤੇ ਲੇਟ ਕੇ ਆਪਣੇ ਭਾਣਜੇ ਨੂੰ ਕੁਝ ਸਮਝਾਉਂਦੇ ਹੋਏ ਦਿਖਾਈ ਦਿੱਤੇ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Image From Instagram

ਹੋਰ ਪੜ੍ਹੋ : ਟੀਵੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਨੇ ਕੀਤੀ ਖੁਦਕੁਸ਼ੀ, ਅਪਾਰਟਮੈਂਟ ‘ਚ ਮਿਲੀ ਲਾਸ਼

ਪ੍ਰਸ਼ੰਸਕਾਂ ਦੇ ਵੱਲੋਂ ਇਸ ਵੀਡੀਓ ‘ਤੇ ਲਗਾਤਾਰ ਕਮੈਂਟਸ ਕਰਕੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

 

View this post on Instagram

 

A post shared by Bollywood Pap (@bollywoodpap)


ਜਿਸ ‘ਚ ਹਮ ਆਪਕੇ ਹੈਂ ਕੌਣ, ਰਾਧੇ, ਬਾਡੀਗਾਰਡ, ਹਮ ਦਿਲ ਦੇ ਚੁਕੇ ਸਨਮ, ਮੈਂਨੇ ਪਿਆਰ ਕੀਆ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਜਲਦ ਹੀ ਉਹ ਆਪਣੀ ਅਗਲੀ ਫ਼ਿਲਮ ਅੰਤਿਮ ‘ਚ ਨਜ਼ਰ ਆਉਣਗੇ ।

Salman-Khan-and-his-Mother-Salma-Khan Image From Instagram

ਸਲਮਾਨ ਖ਼ਾਨ ਨੇ ਇਸ ਫ਼ਿਲਮ ‘ਚ ਇੱਕ ਸਿੱਖ ਦਾ ਕਿਰਦਾਰ ਨਿਭਾਇਆ ਹੈ । ਬੀਤੇ ਦਿਨੀਂ ਇਸ ਫ਼ਿਲਮ ਦਾ ਇੱਕ ਗੀਤ ਰਿਲੀਜ਼ ਹੋਇਆ ਸੀ । ਇਹ ਇੱਕ ਐਕਸ਼ਨ ਡਰਾਮਾ ਫ਼ਿਲਮ ਹੋਣ ਜਾ ਰਹੀ ਹੈ । ਫ਼ਿਲਮ ‘ਚ ਸਲਮਾਨ ਖ਼ਾਨ ਦੇ ਨਾਲ ਉਸ ਦਾ ਜੀਜਾ ਵੀ ਨਜ਼ਰ ਆਏਗਾ ।

 

0 Comments
0

You may also like