Advertisment

ਕੋਰੋਨਾ ਮਹਾਮਾਰੀ ਦੌਰਾਨ ਸਲਮਾਨ ਖ਼ਾਨ ਮਜ਼ਦੂਰਾਂ ਲਈ ਬਣੇ ਮਸੀਹਾ, 25 ਹਜ਼ਾਰ ਵਰਕਰਾਂ ਨੂੰ ਦੇਣਗੇ ਏਨੇਂ ਪੈਸੇ

author-image
By Rupinder Kaler
New Update
ਕੋਰੋਨਾ ਮਹਾਮਾਰੀ ਦੌਰਾਨ ਸਲਮਾਨ ਖ਼ਾਨ ਮਜ਼ਦੂਰਾਂ ਲਈ ਬਣੇ ਮਸੀਹਾ, 25 ਹਜ਼ਾਰ ਵਰਕਰਾਂ ਨੂੰ ਦੇਣਗੇ ਏਨੇਂ ਪੈਸੇ
Advertisment
ਕੋਰੋਨਾ ਮਹਾਮਾਰੀ ਵਿੱਚ ਕਈ ਲੋਕ ਇੱਕ ਦੂਜੇ ਦੀ ਮਦਦ ਕਰਨ ਵਿੱਚ ਜੁਟੇ ਹੋਏ ਹਨ । ਕੁਝ ਬਾਲੀਵੁੱਡ ਅਦਾਕਾਰ ਵੀ ਇਸ ਕੰਮ ਵਿੱਚ ਡਟੇ ਹੋਏ ਹਨ ।ਕੋਈ ਫੰਡ ਜੁਟਾ ਰਿਹਾ ਹੈ ਤੇ ਕੋਈ ਹਸਪਤਾਲ ’ਚ ਆਕਸੀਜਨ ਦੀ ਸਪਲਾਈ ’ਚ ਮਦਦ ਕਰ ਰਿਹਾ ਹੈ। ਇਸ ਸਭ ਦੇ ਚਲਦੇ
Advertisment
ਸਲਮਾਨ ਖ਼ਾਨ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ । ਸਲਮਾਨ ਖ਼ਾਨ 25 ਹਜ਼ਾਰ ਵਰਕਰਾਂ ਦੀ ਮਦਦ ਕਰ ਰਹੇ ਹਨ ਤੇ ਉਨ੍ਹਾਂ ਖ਼ੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। publive-image Pic Courtesy: Instagram ਹੋਰ ਪੜ੍ਹੋ :
Advertisment
ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਜਸਪ੍ਰੀਤ ਸਿੰਘ ਬੁਮਰਾਹ ਤੇ ਅਦਾਕਾਰਾ ਸੰਜਨਾ ਦੀ ਇਹ ਤਸਵੀਰ, ਕੁਝ ਮਹੀਨੇ ਪਹਿਲਾ ਹੀ ਦੋਵਾਂ ਨੇ ਲਈਆਂ ਸੀ ਲਾਵਾਂ salman khan Pic Courtesy: Instagram ਇਸ ਸਬੰਧ ਵਿੱਚ ਬਾਲੀਵੁੱਡ ਨਾਲ ਜੁੜੇ ਬੀਐੱਨ ਤਿਵਾੜੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ‘ਅਸੀਂ ਸਲਮਾਨ ਨੂੰ ਲੋਕਾਂ ਦੀ ਲਿਸਟ ਭੇਜੀ ਸੀ ਤੇ ਉਹ ਇਨ੍ਹਾਂ ਦੀ ਮਦਦ ਲਈ ਤਿਆਰ ਹੋ ਗਏ। ਉਨ੍ਹਾਂ ਵਾਅਦਾ ਕੀਤਾ ਕਿ ਉਹ ਇਨ੍ਹਾਂ ਵਰਕਰਾਂ ਦੀ ਮਦਦ ਕਰਨਗੇ।’ inside image dof salman khan Pic Courtesy: Instagram ਖ਼ਬਰ ਮੁਤਾਬਕ ਸਲਮਾਨ ਬਾਲੀਵੁੱਡ ਵਿੱਚ ਕੰਮ ਕਰਨ ਵਾਲੇ ਹਰੇਕ ਮਜ਼ਦੂਰ ਨੂੰ 1500 ਰੁਪਏ ਦਾਨ ਕਰਨਗੇ। ਇਸ ਤੋਂ ਇਲਾਵਾ ਬੀਐੱਨ ਤਿਵਾੜੀ ਨੇ ਦੱਸਿਆ ਕਿ, ਅਸੀਂ 35,000 ਸੀਨੀਅਰ ਨਾਗਰਿਕਾਂ ਦੀ ਇਕ ਲਿਸਟ ਯਸ਼ਰਾਜ ਫਿਲਮਜ਼ ਨੂੰ ਭੇਜੀ ਹੈ ਤੇ ਉਹ ਵੀ ਇਨ੍ਹਾਂ ਦੀ ਮਦਦ ਲਈ ਰਾਜ਼ੀ ਹੋ ਗਏ ਹਨ। ਯਸ਼ਰਾਜ ਫਿਲਮਜ਼ ਨੇ 5000 ਰੁਪਏ ਤੇ ਮਾਸਿਕ ਰਾਸ਼ਨ ਦੇਣ ਦਾ ਵਾਅਦਾ ਕੀਤਾ ਹੈ।’    
Advertisment

Stay updated with the latest news headlines.

Follow us:
Advertisment
Advertisment
Latest Stories
Advertisment