Advertisment

ਸਲਮਾਨ ਖ਼ਾਨ ਇੱਕ ਵਾਰ ਫਿਰ ਬਣੇ ਲੋਕਾਂ ਦੇ ਮਸੀਹਾ, ਲੋੜਵੰਦ ਲੋਕਾਂ ਲਈ ਕੀਤਾ ਇਹ ਕੰਮ

author-image
By Rupinder Kaler
New Update
ਸਲਮਾਨ ਖ਼ਾਨ ਇੱਕ ਵਾਰ ਫਿਰ ਬਣੇ ਲੋਕਾਂ ਦੇ ਮਸੀਹਾ, ਲੋੜਵੰਦ ਲੋਕਾਂ ਲਈ ਕੀਤਾ ਇਹ ਕੰਮ
Advertisment
ਸਲਮਾਨ ਖ਼ਾਨ ਵਾਰ ਫਿਰ ਚਰਚਾ ਵਿੱਚ ਹਨ ਕਿਉਂਕਿ ਉਹ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੇ ਮਕਾਨ ਬਣਵਾ ਕੇ ਦੇ ਰਹੇ ਹਨ । ਹਾਲ ਹੀ ਵਿੱਚ ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਹੜ੍ਹਾਂ ਨਾਲ ਡਿੱਗੇ ਮਕਾਨਾਂ ਨੂੰ ਠੀਕ ਕਰਨ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੂੰ ਉਨ੍ਹਾਂ ਪੂਰਾ ਕੀਤਾ ਹੈ। ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਖਿਦਰਾਪੁਰ ਪਿੰਡ ਨਾਲ ਵਾਅਦਾ ਕੀਤਾ ਸੀ। ਸਲਮਾਨ ਨੇ ਕਈ ਹੋਰ ਪਿੰਡਾਂ ਦੀ ਵੀ ਮਦਦ ਕੀਤੀ ਹੈ। ਪੱਛਮੀ ਮਹਾਰਾਸ਼ਟਰ ਦੇ ਬਹੁਤ ਸਾਰੇ ਹਿੱਸੇ ਭਾਰੀ ਬਾਰਸ਼ ਕਾਰਨ ਹੜ੍ਹਾਂ ਦੀ ਲਪੇਟ 'ਚ ਸਨ। https://www.instagram.com/p/CD6ZqfgFySV/ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਰਾਜੇਂਦਰ ਪਾਟਿਲ ਯਾਦਰਾਵਕਰ ਨੇ ਟਵੀਟ ਕਰਕੇ ਸਲਮਾਨ ਖਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਲਮਾਨ ਖਾਨ ਨੇ ਖਿਦਰਾਪੁਰ ਦੇ 70 ਪ੍ਰਭਾਵਿਤ ਘਰਾਂ ਦਾ ਨਿਰਮਾਣ ਕਰਵਾਇਆ ਹੈ। ਉਨ੍ਹਾਂ ਨੇ ਟਵਿੱਟਰ 'ਤੇ ਕੋਲਾਪੁਰ ਜ਼ਿਲ੍ਹੇ ਦੇ ਪਿੰਡ ਖਿਦਰਾਪੁਰ' ਚ 'ਭੂਮੀਪੂਜਨ' ਸਮਾਗਮ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। publive-image ਤੁਹਾਨੂੰ ਦੱਸ ਦਿੰਦੇ ਹਾਂ ਕਿ ਸਲਮਾਨ ਖ਼ਾਨ ਨੇ ਲੌਕਡਾਊਨ ਦੌਰਾਨ ਆਪਣਾ ਬਹੁਤ ਸਾਰਾ ਸਮਾਂ ਆਪਣੇ ਪਨਵੇਲ ਫਾਰਮ ਹਾਊਸ ਵਿੱਚ ਬਿਤਾਇਆ। ਇਸ ਦੌਰਾਨ ਸਲਮਾਨ ਨੇ ਕਈ ਮਿਊਜ਼ਿਕ ਵੀਡੀਓ ਪੇਸ਼ ਕੀਤੀਆਂ ਤੇ ਫੈਨਜ਼ ਨੂੰ ਪਿਆਰ ਦਾ ਮੈਸੇਜ ਦਿੱਤਾ। ਕੋਰੋਨਾ ਵਾਇਰਸ ਕਾਰਨ ਹੋਏ ਲੌਕਡਾਊਨ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਵੀ ਕੀਤੀ। https://www.instagram.com/tv/B_uyQapFeCQ/?utm_source=ig_embed
Advertisment

Stay updated with the latest news headlines.

Follow us:
Advertisment
Advertisment
Latest Stories
Advertisment