ਕੀ ਤੋਂ ਕੀ ਹੋ ਗਿਆ ਆਇਸ਼ਾ ਟਾਕਿਆ ਦਾ ਹਾਲ, ਸਹੁਰੇ ਦੀ ਇਸ ਹਰਕਤ ਕਰਕੇ ਉਠਾਉਣੀ ਪਈ ਸੀ ਸ਼ਰਮਿੰਦਗੀ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ  

Written by  Rupinder Kaler   |  April 10th 2019 02:42 PM  |  Updated: April 10th 2019 02:42 PM

ਕੀ ਤੋਂ ਕੀ ਹੋ ਗਿਆ ਆਇਸ਼ਾ ਟਾਕਿਆ ਦਾ ਹਾਲ, ਸਹੁਰੇ ਦੀ ਇਸ ਹਰਕਤ ਕਰਕੇ ਉਠਾਉਣੀ ਪਈ ਸੀ ਸ਼ਰਮਿੰਦਗੀ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ  

ਬਾਲੀਵੁੱਡ ਐਕਟਰੈੱਸ ਆਇਸ਼ਾ ਟਾਕਿਆ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ 10 ਅਪ੍ਰੈਲ 1986 ਨੂੰ ਮੁਬੰਈ ਵਿੱਚ ਹੋਇਆ ਸੀ । ਉਹਨਾਂ ਦੇ ਪਿਤਾ ਗੁਜਰਾਤੀ ਹਨ ਜਦੋਂ ਕਿ ਮਾਂ ਬ੍ਰਿਟਿਸ਼ ਹਨ ਜਦੋਂ ਆਇਸ਼ਾ ਚਾਰ ਸਾਲ ਦੀ ਉਦੋਂ ਤੋਂ ਹੀ ਉਹ ਮਾਡਲਿੰਗ ਕਰਦੀ ਆ ਰਹੀ ਹੈ । ਸਾਲ 2੦੦੦ ਵਿੱਚ ਆਯਸ਼ਾ ਨੇ ਫਾਲਗੁਨੀ ਪਾਠਕ ਦੇ ਗਾਣੇ 'ਮੇਰੀ ਚੁਨਰ ਉੜ ਉੜ ਜਾਏ' ਵਿੱਚ ਕੰਮ ਕੀਤਾ ਸੀ । ਇਸ ਗਾਣੇ ਨੇ ਹਰ ਇੱਕ ਦਾ ਮਨ ਮੋਹ ਲਿਆ ਸੀ ।

https://www.youtube.com/watch?v=MYP2niJUO14

ਇਸ ਤੋਂ ਬਾਅਦ ਆਇਸ਼ਾ ਇੱਕ ਹੋਰ ਵੀਡਿਓ ਸ਼ੇਕ ਇਟ ਡੈਡੀ ਵਿੱਚ ਨਜ਼ਰ ਆਈ ਸੀ ਇਸ ਵੀਡਿਓ ਨੇ ਬਾਲੀਵੁੱਡ ਵਿੱਚ ਵੀ ਉਸ ਦੇ ਚਰਚੇ ਛੇੜ ਦਿੱਤੇ ਸਨ ।ਹੌਲੀ-ਹੌਲੀ ਆਇਸ਼ਾ ਨੂੰ ਹਿੰਦੀ  ਫ਼ਿਲਮਾਂ ਵਿੱਚ ਕੰਮ ਮਿਲਣਾ ਸ਼ੁਰੂ ਹੋ ਗਿਆ ਸੀ ।ਆਇਸ਼ਾ ਦੀ ਪਹਿਲੀ ਫ਼ਿਲਮ 2004 ਵਿੱਚ ਟਾਰਜਨ ਦ ਵੰਡਰ ਕਾਰ ਆਈ ਸੀ। ਇਸ ਤੋਂ ਬਾਅਦ ਉਹਨਾਂ ਦੀ ਫ਼ਿਲਮ ਡੋਰ  ਆਈ ਸੀ ।

https://www.youtube.com/watch?v=RHdUtU52hD8

ਸਲਮਾਨ ਖ਼ਾਨ ਦੇ ਨਾਲ ਆਇਸ਼ਾ ਦੀ ਫ਼ਿਲਮ ਵਾਂਟੇਡ ਸਭ ਤੋਂ ਸਫ਼ਲ ਫ਼ਿਲਮ ਮੰਨੀ ਜਾਂਦੀ ਹੈ । ਪਰ ਆਇਸ਼ਾ ਨੂੰ ਇਸ ਫ਼ਿਲਮ ਦਾ ਕੋਈ ਖ਼ਾਸ ਫਾਇਦਾ ਨਹੀਂ ਹੋਇਆ । ਇਸ ਤੋਂ ਇਲਾਵਾ ਆਇਸ਼ਾ ਦੀਆਂ ਹੋਰ ਵੀ ਕਈ ਫ਼ਿਲਮਾਂ ਆਈਆਂ । ਸਾਲ 2੦੦੦ ਤੋਂ ਹੁਣ ਤੱਕ ਆਇਸ਼ਾ ਦੇ ਚਿਹਰੇ ਵਿੱਚ ਕਾਫੀ ਬਦਲਾਅ ਆ ਚੁੱਕਿਆ ਹੈ ।

https://www.instagram.com/p/BiOv56-BfQ0/?utm_source=ig_embed&utm_campaign=embed_loading_state_camera

ਖ਼ਬਰਾਂ ਦੀ ਮੰਨੀਏ ਤਾਂ ਆਇਸ਼ਾ ਨੇ ਆਪਣੇ ਚਿਹਰੇ ਦੀ ਸਰਜਰੀ ਕਰਵਾਈ ਹੈ ।ਆਇਸ਼ਾ ਨੇ ਸਮਾਜਵਾਦੀ ਪਾਰਟੀ ਦੇ ਲੀਡਰ ਅਬੂ ਆਜ਼ਮੀ ਦੇ ਬੇਟੇ ਫਰਹਾਨ ਆਜ਼ਮੀ ਨਾਲ 2014 ਵਿੱਚ ਵਿਆਹ ਕਰ ਲਿਆ ਸੀ ।

https://www.instagram.com/p/BpQ9aLzg21e/?utm_source=ig_embed&utm_campaign=embed_loading_state_camera

ਪਰ ਆਇਸ਼ਾ ਨੂੰ ਉਸ ਸਮੇਂ ਭਾਰੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਹਨਾਂ ਦੇ ਸਹੁਰੇ ਨੇ ਇੱਕ ਰੇਪ ਕੇਸ ਨੂੰ ਲੈ ਕੇ ਵਿਵਾਦਿਤ ਬਿਆਨ ਦੇ ਦਿੱਤਾ ਸੀ । ਸਹੁਰੇ ਦੇ ਇਸ ਬਿਆਨ ਤੋਂ ਬਾਅਦ ਆਇਸ਼ਾ ਲਈ ਅਜੀਬੋ ਗਰੀਬ ਸਥਿਤੀ ਪੈਦਾ ਹੋ ਗਈ ਸੀ । ਇਸ ਲਈ ਆਇਸ਼ਾ ਨੇ ਆਪਣੇ ਟਵਿੱਟਰ 'ਤੇ ਮੁਆਫ਼ੀ ਵੀ ਮੰਗੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network