ਸਲਮਾਨ ਖਾਨ ਸਾਊਥ ਦੀ ਇਸ ਸੁਪਰਹਿੱਟ ਫਿਲਮ ਦੇ ਰੀਮੇਕ ਵਿੱਚ ਆਉਣਗੇ ਨਜ਼ਰ

written by Rupinder Kaler | June 10, 2021

ਸਲਮਾਨ ਖਾਨ ਨੂੰ ਸਾਊਥ ਦੀ ਸੁਪਰਹਿੱਟ ਫਿਲਮ 'ਮਾਸਟਰ' ਦੇ ਰੀਮੇਕ ਲਈ ਅਪਰੋਚ ਕੀਤਾ ਗਿਆ ਹੈ। ਖ਼ਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਸੁਪਰਹਿੱਟ ਸਾਊਥ ਫਿਲਮ 'ਮਾਸਟਰ' ਦੇ ਹਿੰਦੀ ਰੀਮੇਕ ਵਿੱਚ ਨਜ਼ਰ ਆਉਣਗੇ। ਸਲਮਾਨ ਖਾਨ ਨੂੰ ਵਿਜੇ ਥਾਲਾਪੈਥੀ ਦੀ ਫਿਲਮ ਮਾਸਟਰ ਲਈ ਸਿਲੈਕਟ ਕਰ ਲਿਆ ਗਿਆ ਹੈ। ਹੋਰ ਪੜ੍ਹੋ : ਵਿਦਿਆ ਬਾਲਨ ਆਪਣੀ ਆਉਣ ਵਾਲੀ ਫ਼ਿਲਮ ‘ਸ਼ੇਰਨੀ’ ਲਈ ਕਰ ਰਹੀ ਹੈ ਖੂਬ ਮਿਹਨਤ salman khan and randeep huda ਇਸ ਤੋਂ ਇਲਾਵਾ ਰੂਮਰਸ ਇਹ ਵੀ ਸੀ ਕਿ ਸਲਮਾਨ ਖਾਨ ਇਕ ਹੋਰ ਫਿਲਮ ਦੇ ਰੀਮੇਕ 'ਚ ਨਜ਼ਰ ਆ ਸਕਦੇ ਹਨ ਜੋ ਕਿ ਰਵੀ ਤੇਜਾ ਦੀ ਫਿਲਮ ਖਿਲਾੜੀ ਹੈ। ਹਾਲਾਂਕਿ ਇਸ ਖ਼ਬਰ ਨੂੰ ਸਿਰਫ ਇਕ ਅਫਵਾਹ ਹੀ ਮੰਨਿਆ ਜਾ ਰਿਹਾ ਅਤੇ ਇਹ ਵਿਸ਼ਵਾਸ ਕੀਤਾ ਜਾ ਰਿਹਾ ਹੈ । ਫਿਲਮ ਮਾਸਟਰ ਦੀ ਸ਼ੂਟਿੰਗ ਬਾਰੇ ਜਲਦੀ ਹੀ ਐਲਾਨ ਕੀਤਾ ਜਾਵੇਗਾ। ਸਲਮਾਨ ਖਾਨ ਇਸ ਤੋਂ ਪਹਿਲਾਂ 'ਵਾਂਟੇਡ' ਅਤੇ 'ਤੇਰੇ ਨਾਮ' ਵਰਗੀਆਂ ਫਿਲਮਾਂ ਕਰ ਚੁੱਕੇ ਹਨ ਜੋ ਕਿ ਸਾਊਥ ਫ਼ਿਲਮਾਂ ਦੇ ਹੀ ਰੀਮੇਕ ਹਨ।  

0 Comments
0

You may also like