ਸਲਮਾਨ ਖ਼ਾਨ ਦੀ ਭਾਣਜੀ ਦੀ ਪਹਿਲੀ ਤਸਵੀਰ ਆਈ ਸਾਹਮਣੇ

written by Shaminder | January 14, 2020

ਸਲਮਾਨ ਖ਼ਾਨ ਦੀ ਭਾਣਜੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ । ਇਸ ਤਸਵੀਰ ਸਲਮਾਨ ਖ਼ਾਨ ਆਪਣੀ ਭਾਣਜੀ ਨੂੰ ਆਪਣੇ ਹੱਥਾਂ 'ਚ ਚੁੱਕੀ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਅਦਾਕਾਰ ਦੀ ਮਾਂ ਵੀ ਇਸ ਤਸਵੀਰ 'ਚ ਨਜ਼ਰ ਆ ਰਹੀ ਹੈ ।ਬੱਚੀ ਦਾ ਨਾਂਅ ਆਇਤ ਰੱਖਿਆ ਗਿਆ ਹੈ ।ਸਲਮਾਨ ਖ਼ਾਨ ਦੀ ਭਾਣਜੀ ਦਾ ਜਨਮ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਹੋਇਆ ਸੀ ।27 ਦਸੰਬਰ, 2019 ਨੂੰ ਸਲਮਾਨ ਦੀ ਭੈਣ ਅਰਪਿਤਾ ਨੇ ਬੇਟੀ ਆਇਤ ਨੂੰ ਜਨਮ ਦਿੱਤਾ ਸੀ। ਹੋਰ ਵੇਖੋ:ਆਪਣੇ ਪ੍ਰਸ਼ੰਸਕਾਂ ਦਾ ਪਿਆਰ ਦੇਖ ਕੇ ਰੋ ਪਏ ਸਲਮਾਨ ਖ਼ਾਨ, ਵੀਡੀਓ ਹੋ ਰਿਹਾ ਵਾਇਰਲ https://www.instagram.com/p/B7SvMz4JDWu/ ਹੁਣ ਭਾਣਜੀ ਆਇਤ ਨਾਲ ਸਲਮਾਨ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ 'ਚ ਸਲਮਾਨ ਆਪਣੀ ਗੋਦ 'ਚ ਆਇਤ ਨੂੰ ਫੜ ਕੇ ਪਿਆਰ ਨਾਲ ਵੇਖ ਰਹੇ ਹਨ। ਇਸ ਦੇ ਨਾਲ ਉਨ੍ਹਾਂ ਦੀ ਮਾਂ ਸਲਮਾ ਵੀ ਨਜ਼ਰ ਆ ਰਹੀ ਹੈ।ਇਸ ਤਸਵੀਰ ਨੂੰ ਅਰਪਿਤਾ ਖ਼ਾਨ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਫੈਨਸ ਨਾਲ ਸ਼ੇਅਰ ਕੀਤਾ ਹੈ। https://www.instagram.com/p/B6snftYJMIv/ ਇਸ ਨਾਲ ਹੀ ਅਰਪਿਤਾ ਨੇ ਬਹੁਤ ਖਾਸ ਕੈਪਸ਼ਨ ਵੀ ਦਿੱਤਾ ਹੈ। ਅਰਪਿਤਾ ਨੇ ਲਿਖਿਆ, "ਮੈਨੂੰ ਇਸ ਦੁਨੀਆ 'ਚ ਕਿਸੇ ਤੋਂ ਡਰ ਨਹੀਂ ਲੱਗਦਾ। ਇਸ ਦਾ ਕਾਰਨ ਇਹ ਹੈ ਕਿ ਮੈਂ ਜਾਣਦੀ ਹਾਂ ਕਿ ਤੁਸੀਂ ਮੇਰੇ ਨਾਲ ਹੋ ਤੇ ਇਸ ਲਈ ਮੈਨੂੰ ਕੁਝ ਵੀ ਨਹੀਂ ਹੋ ਸਕਦਾ"। ਹੁਣ ਆਇਤ ਵੀ ਇਸੇ ਤਰ੍ਹਾਂ ਸੁਰੱਖਿਅਤ ਹੈ। ਰੱਬ ਨੇ ਇਸ ਨੂੰ ਸਾਡੇ ਕੋਲ ਭੇਜਿਆ ਹੈ। ਸਲਮਾਨ ਖ਼ਾਨ ਤੇ ਮਾਂ ਦੋ ਜਣੇ ਜਿਨ੍ਹਾਂ ਕੋਲ ਦੇਣ ਲਈ ਸਿਰਫ ਪਿਆਰ ਹੈ।"

0 Comments
0

You may also like