ਸਲਮਾਨ ਖ਼ਾਨ ਦਾ ਅਖਤਰ ਚਾਚਾ ਭੋਪਾਲ ਵਿੱਚ ਕੱਟ ਰਿਹਾ ਹੈ ਗਰੀਬੀ ਦੇ ਦਿਨ

written by Rupinder Kaler | December 29, 2020

ਸਲਮਾਨ ਖ਼ਾਨ ਜਿਸ ਬੰਦੇ ਦੇ ਹੱਥਾਂ ਦੇ ਆਲੂ ਦੇ ਪਰੌਂਠੇ ਖਾ ਕੇ ਵੱਡੇ ਹੋਏ, ਉਹ ਬੰਦਾ ਅੱਜ ਭੋਪਾਲ ਵਿੱਚ ਬਦਹਾਲੀ ਦੀ ਜ਼ਿੰਦਗੀ ਜਿਓ ਰਿਹਾ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਲਮਾਨ ਖ਼ਾਨ ਦੇ ਅਖਤਰ ਚਾਚਾ ਦੀ । ਸਲਮਾਨ ਦੇ ਅਖਤਰ ਚਾਚਾ ਅੱਜ ਭੋਪਾਲ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਗੁਜਾਰਾ ਕਰ ਰਹੇ ਹਨ । ਅਖਤਰ ਦੀ ਇੱਕ ਤਮੰਨਾ ਹੈ ਕਿ ਮੌਤ ਤੋ ਪਹਿਲਾਂ ਉਹ ਸਲਮਾਨ ਖਾਨ ਨੂੰ ਮਿਲਣਾ ਚਾਹੁੰਦੇ ਹਨ ਅਖਤਰ ਸਲਮਾਨ ਖਾਨ ਦੇ ਘਰ ਖਾਨਸਾਮਾ ਦੀ ਨੌਕਰੀ ਕਰਦੇ ਸਨ । akhtar-chacha ਹੋਰ ਪੜ੍ਹੋ :

ਅਖਤਰ ਮੀਆਂ ਦੱਸਦੇ ਹਨ ਕਿ ਜਦੋਂ ਸਲਮਾਨ ਪੈਦਾ ਹੋਣ ਵਾਲੇ ਸਨ, ਉਦੋਂ ਉਹ ਸਲਮਾਨ ਦੀ ਮਾਂ ਸਲਮਾ ਨੂੰ ਮੁੰਬਈ ਤੋਂ ਇੰਦੌਰ ਟਰੇਨ ਵਿੱਚ ਲੈ ਕੇ ਆਏ ਸਨ । ਕਿਉਂਕਿ ਉਸ ਸਮੇਂ ਸਲੀਮ ਖ਼ਾਨ ਫ਼ਿਲਮਾਂ ਵਿੱਚ ਐਕਟਿੰਗ ਕਰਦੇ ਸਨ । ਸਲਮਾਨ ਦੇ ਇੰਦੋਰ ਵਿੱਚ ਜਨਮ ਲੈਣ ਤੋਂ ਬਾਅਦ ਉਹਨਾਂ ਦੇ ਜਵਾਨ ਹੋਣ ਤੱਕ ਅਖਤਰ ਸਲਮਾਨ ਦੇ ਨਾਲ ਹੀ ਰਹੇ । akhtar-chacha ਅਖਤਰ ਦਾ ਕਹਿਣਾ ਹੈ ਕਿ ਸਲਮਾਨ ਨੂੰ ਉਹਨਾਂ ਦੇ ਹੱਥਾਂ ਦੇ ਬਣੇ ਪਰੌਂਠੇ ਬਹੁਤ ਪਸੰਦ ਸਨ । ਸਲਮਾਨ ਦੀ ਪਹਿਲੀ ਫ਼ਿਲਮ ਦੇ ਰਿਲੀਜ਼ ਹੋਣ ਤੱਕ ਅਖਤਰ ਮੀਆਂ ਸਲਮਾਨ ਦੇ ਨਾਲ ਹੀ ਰਹੇ । ਇਸ ਤੋਂ ਬਾਅਦ ਉਹ ਭੋਪਾਲ ਆ ਗਏ ਤੇ ਬਾਅਦ ਵਿੱਚ ਉਹਨਾਂ ਕੋਲੋਂ ਮੁੰਬਈ ਵਾਪਿਸ ਨਹੀਂ ਜਾਇਆ ਗਿਆ ।

0 Comments
0

You may also like