ਸਲਮਾਨ ਖ਼ਾਨ ਦੇ ਬਾਡੀਗਾਰਡ ਗੁਰਮੀਤ ਸਿੰਘ ਜੌਲੀ ਉਰਫ ਸ਼ੇਰਾ ਨੇ ਰੱਖਿਆ ਸਿਆਸਤ ਵਿੱਚ ਕਦਮ

Written by  Rupinder Kaler   |  October 19th 2019 12:03 PM  |  Updated: October 19th 2019 12:04 PM

ਸਲਮਾਨ ਖ਼ਾਨ ਦੇ ਬਾਡੀਗਾਰਡ ਗੁਰਮੀਤ ਸਿੰਘ ਜੌਲੀ ਉਰਫ ਸ਼ੇਰਾ ਨੇ ਰੱਖਿਆ ਸਿਆਸਤ ਵਿੱਚ ਕਦਮ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦਾ ਬਾਡੀਗਾਰਡ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ । ਉਸ ਦੇ ਵੀ ਓਨੇਂ ਹੀ ਪ੍ਰਸ਼ੰਸਕ ਹਨ ਜਿੰਨੇ ਕਿ ਕਿਸੇ ਆਮ ਅਦਾਕਾਰ ਦੇ ਹੁੰਦੇ ਹਨ । ਸ਼ੇਰਾ ਸਲਮਾਨ ਖ਼ਾਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਤਾਂ ਨਿਭਾਉਂਦਾ ਹੀ ਹੈ ਉੱਥੇ ਉਹ ਕਈ ਕੰਪਨੀਆਂ ਵੀ ਚਲਾਉਂਦਾ ਹੈ । ਪਰ ਹੁਣ ਉਹ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ । ਸ਼ੇਰਾ ਨੇ ਸਿਆਸਤ ਵਿੱਚ ਕਦਮ ਰੱਖ ਲਿਆ ਹੈ ।

https://www.instagram.com/p/B3yhmIihRfb/

ਸ਼ੇਰਾ ਸ਼ਿਵਸੈਨਾ ਮੁਖੀ ਉਧਵ ਠਾਕਰੇ ਦੀ ਮੌਜੂਦਗੀ ‘ਚ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਪਾਰਟੀ ‘ਚ ਸ਼ਾਮਲ ਹੋ ਗਿਆ ਹੈ । ਨੌਜਵਾਨ ਸੇਨਾ ਦੇ ਪ੍ਰਧਾਨ ਅਦਿਤੀਆ ਠਾਕਰੇ ਨੇ ਸ਼ੇਰਾ ਨੂੰ ਤਲਵਾਰ ਦੇ ਕੇ ਅਤੇ ਉਸ ਦੇ ਹੱਥ ‘ਚ ਭਗਵਾ ਧਾਗਾ ਬੰਨ੍ਹ ਕੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ੇਰਾ ਕਰੀਬ 22 ਸਾਲ ਤੋਂ ਸਲਮਾਨ ਨਾਲ ਕੰਮ ਕਰ ਰਹੇ ਹਨ।

https://twitter.com/ShivSena/status/1185272099302072320

ਉਸ ਦਾ ਅਸਲ ਨਾਂ ਗੁਰਮੀਤ ਸਿੰਘ ਜੌਲੀ ਹੈ। ਸ਼ਿਵਸੈਨਾ ਨੇ ਆਪਣੇ ਟਵਿਟਰ ਹੈਂਡਲ ‘ਤੇ ਸ਼ੇਰਾ ਦੇ ਪਾਰਟੀ ‘ਚ ਸ਼ਾਮਲ ਹੋਣ ਦੀਆਂ ਕੁਝ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ 21 ਅਕਤੂਬਰ ਨੂੰ ਹਨ ਅਤੇ 24 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ। ਅਜਿਹੇ ‘ਚ ਹਰ ਪਾਰਟੀ ਨੇ ਵੋਟਰਾਂ ਨੂੰ ਕਰਨ ਲਈ ਆਪਣੀ ਪੂਰੀ ਤਾਕਤ ਲਗਾਈ ਹੈ।

https://www.instagram.com/p/B3Ry186hhf2/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network