ਸਲਮਾਨ ਖਾਨ ਨੇ ਆਪਣੀ ਆਉਣ ਵਾਲੀ ਫਿਲਮ ‘ਰਾਧੇ‘ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਖ਼ਬਰਾਂ ਮੁਤਾਬਿਕ ਫਿਲਮ ਬਣਨ ਤੋਂ ਬਾਅਦ ਇਸ ਨੂੰ 2021 ‘ਚ ਈਦ ਮੌਕੇ ਰਿਲੀਜ਼ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਨੇ ਆਪਣੀ ਫਿਲਮ ਦੇ ਰਾਈਟਸ 230 ਕਰੋੜ ਵਿੱਚ ‘Zee Studios’ ਨੂੰ ਵੇਚ ਦਿੱਤੇ ਹਨ।
ਹੋਰ ਪੜ੍ਹੋ :
- ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ, ਗਾਇਕ ਸਤਵਿੰਦਰ ਬੁੱਗਾ ਨੇ ਸਾਂਝੀ ਕੀਤੀ ਪੋਸਟ
- ਹਰਭਜਨ ਮਾਨ ਦੇ ਜਨਮ ਦਿਨ ‘ਤੇ ਪਤਨੀ ਹਰਮਨ ਨੇ ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ, ਕਿਊਟ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪ੍ਰਸ਼ੰਸਕ ਵੀ ਗਾਇਕ ਨੂੰ ਦੇ ਰਹੇ ਨੇ ਮੁਬਾਰਕਾਂ
ਇਸ ਡੀਲ ਦੇ ਨਾਲ ਸਲਮਾਨ ਖਾਨ ਨੇ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ 230 ਕਰੋੜ ਦੀ ਕਮਾਈ ਕਰ ਲਈ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਨੂੰ ਪਹਿਲਾਂ ੈ੍ਰਢ ਵੱਲੋਂ ਰਿਲੀਜ਼ ਕੀਤਾ ਜਾਣਾ ਸੀ। ਹਾਲਾਂਕਿ, ਹੁਣ ਇਹ ”Zee Studios’ ਵੱਲੋਂ ਰਿਲੀਜ਼ ਹੋਵੇਗੀ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਸਲਮਾਨ ਖ਼ਾਨ ਦੀ ਹਰ ਫ਼ਿਲਮ ਸੁਪਰਹਿੱਟ ਹੁੰਦੀ ਹੈ, ਤੇ ਉਹਨਾਂ ਦੀਆਂ ਫ਼ਿਲਮਾਂ ਦਾ ਇੰਤਜ਼ਾਰ ਬੇਸਬਰੀ ਨਾਲ ਕੀਤਾ ਜਾਂਦਾ ਹੈ । ਸਲਮਾਨ ਦੇ ਪ੍ਰਸ਼ੰਸਕ ਇਸ ਫ਼ਿਲਮ ਦਾ ਇੰਤਜ਼ਾਰ ਵੀ ਬੇਸਬਰੀ ਨਾਲ ਕਰ ਰਹੇ ਹਨ ।