ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਦਾ ਟਾਈਟਲ ਬਦਲ ਕੇ ਹੋਇਆ 'ਭਾਈਜਾਨ', ਪੜ੍ਹੋ ਪੂਰੀ ਖ਼ਬਰ

written by Pushp Raj | June 08, 2022

Kabhi Eid Kabhi Diwali Title: ਸਲਮਾਨ ਖਾਨ (Salman Khan) ਦੇ ਫੈਨਜ਼ ਲੰਬੇ ਸਮੇਂ ਤੋਂ ਉਨ੍ਹਾਂ ਦੀ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਇਸ ਈਦ 'ਤੇ ਭਾਈਜਾਨ ਦੀ ਕੋਈ ਫਿਲਮ ਰਿਲੀਜ਼ ਨਹੀਂ ਹੋਈ। ਹੁਣ ਸਲਮਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' (Kabhi Eid Kabhi Diwali) ਦਾ ਇੰਤਜ਼ਾਰ ਹੈ ਜੋ ਕਾਫੀ ਲਾਈਮਲਾਈਟ 'ਚ ਹੈ। ਕੁਝ ਦਿਨ ਪਹਿਲਾਂ ਇਸ ਦੇ ਪ੍ਰੋਡਕਸ਼ਨ ਅਤੇ ਕਾਸਟ 'ਚ ਬਦਲਾਅ ਨੂੰ ਲੈ ਕੇ ਚਰਚਾਵਾਂ ਸਾਹਮਣੇ ਆਈਆਂ ਸਨ, ਜਦੋਂਕਿ ਹੁਣ ਇਹ ਖ਼ਬਰਾਂ ਆ ਰਹੀਆਂ ਹਨ ਕਿ ਸਲਮਾਨ ਖਾਨ ਇਸ ਫਿਲਮ 'ਕਭੀ ਈਦ ਕਭੀ ਦੀਵਾਲੀ' ਦਾ ਟਾਈਟਲ ਬਦਲਣ ਦੀ ਯੋਜਨਾ ਬਣਾ ਰਹੇ ਹਨ।


ਜੀ ਹਾਂ, ਤੁਸੀਂ ਠੀਕ ਹੀ ਸੁਣਿਆ ਹੈ, ਤਾਜ਼ਾ ਮੀਡੀਆ ਰਿਪੋਰਟਸ ਦੇ ਮੁਤਾਬਕ ਸਲਮਾਨ ਖਾਨ 'ਕਭੀ ਈਦ ਕਭੀ ਦੀਵਾਲੀ' ਦਾ ਟਾਈਟਲ ਬਦਲ ਕੇ 'ਭਾਈਜਾਨ' ਕਰਨ ਦੀ ਯੋਜਨਾ ਬਣਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਫਿਲਮ ਦਾ ਟਾਈਟਲ 'ਭਾਈਜਾਨ' ਸੀ ਅਤੇ ਇਸੇ ਟਾਈਟਲ ਨਾਲ ਹੀ ਸਲਮਾਨ ਨੇ ਫਿਲਮ ਦਾ ਐਲਾਨ ਕੀਤਾ ਸੀ।

ਸਾਜਿਦ ਨਾਡਿਆਡਵਾਲ ਫਿਲਮ 'ਕਭੀ ਈਦ ਕਭੀ ਦੀਵਾਲੀ' ਨੂੰ ਪ੍ਰੋਡਿਊਸ ਕਰ ਰਹੇ ਸਨ, ਪਰ ਜਦੋਂ ਤੋਂ ਇਸ ਫਿਲਮ ਨੂੰ ਸਲਮਾਨ ਖਾਨ ਪ੍ਰੋਡਿਊਸ ਕਰ ਰਹੇ ਹਨ, ਇਸ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਹੇ ਹਨ।

image from instagram

ਫਿਲਮ ਦੀ ਕਾਸਟਿੰਗ ਪਹਿਲਾਂ ਬਦਲੀ ਗਈ ਸੀ ਜਿਸ ਵਿੱਚ ਆਯੂਸ਼ ਸ਼ਰਮਾ ਅਤੇ ਜ਼ਾਹਿਰ ਇਕਬਾਲ ਦੀ ਥਾਂ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਅਤੇ ਸਿਧਾਰਥ ਨਿਗਮ ਨੂੰ ਲਿਆ ਗਿਆ ਹੈ। ਇਸ ਤੋਂ ਇਲਾਵਾ ਹੁਣ ਖਬਰਾਂ ਇਹ ਵੀ ਸਾਹਮਣੇ ਆਈਆਂ ਹਨ ਕਿ ਫਿਲਮ 'ਚ ਰਾਘਵ ਜੁਆਲ ਅਤੇ ਮਾਲਵਿਕਾ ਸ਼ਰਮਾ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।

ਹੋਰ ਪੜ੍ਹੋ: ਜਲਦ ਖ਼ਤਮ ਹੋਵੇਗਾ ਇੰਤਜ਼ਾਰ ! Koffee With Karan 7 'ਚ ਇੱਕਠੇ ਨਜ਼ਰ ਆਉਣਗੇ ਬਾਲੀਵੁੱਡ ਦੇ ਤਿੰਨੋ ਖਾਨ

ਸ਼ਹਿਨਾਜ਼ ਗਿੱਲ ਵੀ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਫਿਲਮ 'ਚ ਪੂਜਾ ਹੇਗੜੇ ਮੁੱਖ ਭੂਮਿਕਾ ਨਿਭਾਅ ਰਹੀ ਹੈ। ਵੈਂਕਟੇਸ਼ ਅਤੇ ਜਗਪਤੀ ਬਾਬੂ ਇਸ ਫਿਲਮ ਦਾ ਹਿੱਸਾ ਹਨ। ਸਲਮਾਨ ਖਾਨ ਇਸ ਫਿਲਮ ਨੂੰ ਬਣਾਉਣ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ, ਇਸ ਲਈ ਹੀ ਉਹ ਚੁਣ-ਚੁਣ ਕੇ ਕਲਾਕਾਰਾਂ ਨੂੰ ਲੈ ਰਹੇ ਹਨ, ਜਦੋਂਕਿ ਹੁਣ ਉਹ ਫਿਲਮ ਦਾ ਟਾਈਟਲ ਬਦਲਣ 'ਤੇ ਵੀ ਵਿਚਾਰ ਕਰ ਰਹੇ ਹਨ।

 

View this post on Instagram

 

A post shared by Salman Khan (@beingsalmankhan)

You may also like