ਸਲਮਾਨ ਖ਼ਾਨ ਨੇ ਕੈਟਰੀਨਾ ਕੈਫ ਨੂੰ ਵਿਆਹ ‘ਚ ਦਿੱਤਾ ਸਭ ਤੋਂ ਮਹਿੰਗਾ ਤੋਹਫ਼ਾ

written by Shaminder | December 16, 2021

ਵਿੱਕੀ ਕੌਸ਼ਲ (Vicky Kaushal )ਅਤੇ ਕੈਟਰੀਨਾ ਕੈਫ (Katrina Kaif ) ਦਾ ਵਿਆਹ ਹੋ ਚੁੱਕਿਆ ਹੈ । ਇਸ ਵਿਆਹ ਦੇ ਪੂਰੇ ਬਾਲੀਵੁੱਡ ‘ਚ ਚਰਚੇ ਰਹੇ ਹਨ । ਵਿਆਹ ਤੋਂ ਬਾਅਦ ਬੀਤੇ ਦਿਨ ਇਹ ਜੋੜੀ ਮੀਡੀਆ ਦੇ ਸਾਹਮਣੇ ਆਈ । ਇਸ ਜੋੜੀ ਨੇ ਮੀਡੀਆ ਸਾਹਮਣੇ ਖੂਬ ਪੋਜ਼ ਦਿੱਤੇ । 9  ਦਸੰਬਰ ਨੂੰ ਦੋਹਾਂ ਦਾ ਵਿਆਹ ਹੋਇਆ ਸੀ । ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਵਿਆਹ ਸਮਾਰੋਹ ਨੂੰ ਬਹੁਤ ਹੀ ਨਿੱਜੀ ਰੱਖਿਆ ਗਿਆ ਸੀ ।

KATRINA KAIF AND VICKY KAUSHAL image From instagram

ਹੋਰ ਪੜ੍ਹੋ : ਸਰਦੀਆਂ ‘ਚ ਖੁਰਾਕ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਠੰਡ ਤੋਂ ਮਿਲੇਗੀ ਰਾਹਤ

ਵਿਆਹ ਤੋਂ ਬਾਅਦ ਲੋਕਾਂ ‘ਚ ਵੀ ਬੇਹੱਦ ਦਿਲਚਸਪੀ ਦਿਖਾਈ ਹੈ ਕਿ ਸਲਮਾਨ ਖ਼ਾਨ ਨੇ ਕੈਟਰੀਨਾ ਨੂੰ ਤੋਹਫ਼ੇ ‘ਚ ਕੀ ਦਿੱਤਾ ਹੈ ।ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਸਲਮਾਨ ਖ਼ਾਨ ਨੇ ਕੈਟਰੀਨਾ ਨੂੰ ਤੋਹਫੇ ‘ਚ ਬਹੁਤ ਹੀ ਮਹਿੰਗੀ ਕਾਰ ਗਿਫਟ ਕੀਤੀ ਹੈ । ਸੂਤਰਾਂ ਮੁਤਾਬਕ ਸਲਮਾਨ ਖ਼ਾਨ ਨੇ ਕੈਟਰੀਨਾ ਨੂੰ ਉਸ ਦੇ ਵਿਆਹ ‘ਤੇ 3 ਕਰੋੜ ਦੀ ਰੇਂਜ ਰੋਵਰ ਕਾਰ ਗਿਫਟ ਕੀਤੀ ਹੈ ।

vicky kaushal and katrina Kaif WEEDING image from Instagram

ਉਂਝ ਵੀ ਸਲਮਾਨ ਖ਼ਾਨ ਆਏ ਦਿਨ ਕਿਸੇ ਨਾਂ ਕਿਸੇ ਤੋਹਫ਼ੇ ਗਿਫਟ ਕਰਦੇ ਰਹਿੰਦੇ ਹਨ । ਉਨ੍ਹਾਂ ਵੱਲੋਂ ਕੈਟਰੀਨਾ ਨੂੰ ਦਿੱਤਾ ਗਿਆ ਇਹ ਤੋਹਫ਼ਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਤੋਹਫ਼ਾ ਦੱਸਿਆ ਜਾ ਰਿਹਾ ਹੈ । ਸਲਮਾਨ ਖ਼ਾਨ ਕੈਟਰੀਨਾ ਕੈਫ ਦਾ ਸਭ ਤੋਂ ਵਧੀਆ ਦੋਸਤ ਹੈ ਅਤੇ ਆਪਣੀ ਦੋਸਤ ਨੂੰ ਏਨਾਂ ਮਹਿੰਗਾ ਤੋਹਫ਼ਾ ਦੇਣਾ ਤਾਂ ਬਣਦਾ ਹੀ ਹੈ । ਦੱਸ ਦਈਏ ਕਿ ਸਲਮਾਨ ਖ਼ਾਨ ਦੇ ਨਾਲ ਕੈਟਰੀਨਾ ਦੀ ਦੋਸਤੀ ਬਹੁਤ ਗੂੜ੍ਹੀ ਸੀ । ਇਸ ਤੋਂ ਪਹਿਲਾਂ ਦੋਵਾਂ ਦੇ ਫੈਨਸ ਕਿਆਸ ਲਗਾ ਰਹੇ ਸਨ ਕਿ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਵਿਆਹ ਕਰਵਾਉਣਗੇ ।

 

View this post on Instagram

 

A post shared by Vicky Kaushal (@vickykaushal09)

;

You may also like