ਬੇਹੱਦ ਖੂਬਸੂਰਤ ਹੈ ਸਲਮਾਨ ਖ਼ਾਨ ਦੀ ਭਾਣਜੀ, ਜਲਦ ਬਾਲੀਵੁੱਡ ‘ਚ ਕਰ ਸਕਦੀ ਹੈ ਡੈਬਿਊ

written by Shaminder | September 16, 2021

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ  (Salman Khan )ਦੀ ਭਾਣਜੀ  (Alizeh Agnihotri ) ਅਲੀਜੇ ਅਗਨੀਹੋਤਰੀ ਬਾਲੀਵੁੱਡ ‘ਚ ਜਲਦ ਹੀ ਡੈਬਿਊ ਕਰ ਸਕਦੀ ਹੈ । ਮੀਡੀਆ ਰਿਪੋਟਸ ਮੁਤਾਬਕ ਜਲਦ ਹੀ ਉਹ ਲੀਡ ਰੋਲ ‘ਚ ਦਿਖਾਈ ਦੇ ਸਕਦੀ ਹੈ । ਸਲਮਾਨ ਖ਼ਾਨ ਦੀ ਭਾਣਜੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਅੱਜ ਅਸੀਂ ਤੁਹਾਨੂੰ ਸਲਮਾਨ ਖ਼ਾਨ ਦੀ ਖੂਬਸੂਰਤ ਭਾਣਜੀ ਦੀਆਂ ਤਸਵੀਰਾਂ ਵਿਖਾਉਂਦੇ ਹਾਂ ।

alizehagnihotri's min Image From Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ’ਤੇ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ ਨਵਾਂ ਸ਼ੋਅ ‘ਜੁਰਮ ਤੇ ਜਜ਼ਬਾਤ’

ਜੋ ਤੁਸੀਂ ਸ਼ਾਇਦ ਹੀ ਪਹਿਲਾਂ ਕਦੇ ਵੇਖੀਆਂ ਹੋਣ । ਸਲਮਾਨ ਖ਼ਾਨ ਭਾਣਜੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਪ੍ਰਤੀਕਰਮ ਵੀ ਦੇ ਰਹੇ ਨੇ । ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਅੰਤਿਮ’ ‘ਚ ਨਜ਼ਰ ਆਉਣਗੇ ।

salman Niece -min Image From Instagram

ਇਸ ਫ਼ਿਲਮ ‘ਚ ਉਹ ਆਪਣੇ ਜੀਜੇ ਦੇ ਨਾਲ ਦਿਖਾਈ ਦੇਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਜਿਸ ‘ਚ ‘ਹਮ ਆਪਕੇ ਹੈਂ ਕੌਣ’, ‘ਮੈਂਨੇ ਪਿਆਰ ਕਿਆ’, ‘ਦੰਗਲ’, ‘ਦਬੰਗ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਇਸ ਤੋਂ ਇਲਾਵਾ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਜਿਸ ਦਾ ਸਲਮਾਨ ਖ਼ਾਨ ਦੂਜਾ ਭਾਗ ਵੀ ਬਨਾਉਣ ਜਾ ਰਹੇ ਹਨ ।

 

View this post on Instagram

 

A post shared by ali (@alizehagnihotri)

0 Comments
0

You may also like