ਸਲਮਾਨ ਖ਼ਾਨ ਦੀ ਭੈਣ ਅਰਪਿਤਾ ਮਾਂ ਦੇ ਜਨਮਦਿਨ ‘ਤੇ ਹੋਈ ਭਾਵੁਕ, ਪੋਸਟ ਪਾ ਕੇ ਆਖੀ ਦਿਲ ਦੀ ਗੱਲ

written by Lajwinder kaur | December 08, 2021

ਅਰਪਿਤਾ ਖ਼ਾਨ ਸ਼ਰਮਾ (Arpita Khan )ਨੇ ਆਪਣੀ ਮਾਂ ਸਲਮਾ ਖ਼ਾਨ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਬਹੁਤ ਹੀ ਭਾਵੁਕ ਪੋਸਟ ਪਾਈ ਹੈ (Salma Khan's birthday)। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਦਿਲ ਨੂੰ ਛੂਹ ਜਾਣ ਵਾਲੀ ਕੈਪਸ਼ਨ ਪਾਈ ਹੈ।

ਹੋਰ ਪੜ੍ਹੋ : ਅੰਕਿਤਾ ਲੋਖੰਡੇ ਨੇ ਆਪਣੇ ਹੋਣ ਵਾਲੇ ਪਤੀ ਵਿੱਕੀ ਜੈਨ ਦੇ ਨਾਲ ਆਪਣੇ ਪ੍ਰੀ-ਵੈਡਿੰਗ ਦੇ ਫੰਕਸ਼ਨ ਦਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਅਰਪਿਤਾ ਵੱਲੋਂ ਸ਼ੇਅਰ ਕੀਤੀ ਤਸਵੀਰ ‘ਚ ਉਸਦੇ ਐਕਟਰ ਪਤੀ ਆਯੁਸ਼ ਸ਼ਰਮਾ ਅਤੇ ਉਨ੍ਹਾਂ ਦੋਵੇਂ ਬੱਚੇ, ਆਹਿਲ ਅਤੇ ਆਇਤਾ , ਸਲਮਾ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸਲਮਾ ਆਂਟੀ ਨੂੰ ਜਨਮਦਿਨ ਵਿਸ਼ ਕਰ ਰਹੇ ਹਨ।

arpita khan sharma pic-1 image source- instagram

ਅਰਪਿਤਾ ਨੇ ਆਪਣੀ ਮਾਂ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ, 'ਮੇਰੀ ਪਹਿਲੀ ਦੋਸਤ, ਮੇਰੀ ਸਭ ਤੋਂ ਚੰਗੀ ਦੋਸਤ ਅਤੇ ਹਮੇਸ਼ਾ ਲਈ ਮੇਰੀ ਦੋਸਤ। ਮੈਨੂੰ ਤੁਹਾਡੇ ਨਾਲ ਲੜਨਾ ਪਸੰਦ ਹੈ, ਮੈਨੂੰ ਤੁਹਾਡੇ ਆਲੇ ਦੁਆਲੇ ਰਹਿਣਾ ਪਸੰਦ ਹੈ।

ਹੋਰ ਪੜ੍ਹੋ :ਜੌਰਡਨ ਸੰਧੂ ਅਤੇ ਜ਼ਰੀਨ ਖ਼ਾਨ ਦਾ ਨਵਾਂ ਗੀਤ 'ਚੰਨ ਚੰਨ' ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਰੋਮਾਂਟਿਕ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਉਨ੍ਹਾਂ ਨੇ ਅੱਗੇ ਲਿਖਿਆ ਹੈ-‘ਮੈਨੂੰ ਤੁਹਾਡੇ ਨਾਲ ਗੱਲ ਕਰਨਾ ਪਸੰਦ ਹੈ, ਅਤੇ ਸਭ ਤੋਂ ਵੱਧ, ਤੁਸੀਂ ਹਮੇਸ਼ਾ ਮੇਰੇ ਨਾਲ ਹੋ। ਤੁਸੀਂ ਸਾਡੇ ਪਰਿਵਾਰ ਲਈ ਚਟਾਨ ਵਾਂਗ ਹੋ। ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ..ਜਨਮਦਿਨ ਮੁਬਾਰਕ ਦੁਨੀਆ ਦੀ ਬੈਸਟ ਮੰਮੀ ਤੇ ਨਾਲ ਹੀ ਉਨ੍ਹਾਂ ਨੇ ਆਪਣੀ ਮਾਂ ਨੂੰ ਟੈਗ ਵੀ ਕੀਤਾ ਹੈ। ਜਿਵੇਂ ਹੀ ਅਰਪਿਤਾ ਨੇ ਇਹ ਪੋਸਟ ਸ਼ੇਅਰ ਕੀਤੀ, ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ। ਇਸ ਪੋਸਟ ਰਾਹੀਂ ਆਮ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਵੀ ਅਰਪਿਤਾ ਖ਼ਾਨ ਦੀ ਮਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

inside image of arpita khan sharma wished her mother happy birthday image source- instagram

ਜ਼ਿਕਰਯੋਗ ਹੈ ਕਿ ਸਲਮਾ ਖਾਨ ਬਾਲੀਵੁੱਡ ਦੇ ਮਸ਼ਹੂਰ ਲੇਖਕ ਸਲੀਮ ਖਾਨ ਦੀ ਪਹਿਲੀ ਪਤਨੀ ਹੈ। ਉਸਦਾ ਅਸਲੀ ਨਾਮ ਸੁਸ਼ੀਲਾ ਚਰਕ ਹੈ। ਸਲੀਮ ਖਾਨ ਨਾਲ ਵਿਆਹ ਕਰਨ ਤੋਂ ਬਾਅਦ, ਉਸਨੇ ਆਪਣਾ ਨਾਮ ਬਦਲ ਕੇ ਸਲਮਾ ਖ਼ਾਨ ਰੱਖ ਲਿਆ ਸੀ। ਸਲਮਾ ਅਤੇ ਸਲੀਮ ਦੇ ਵੱਡੇ ਬੇਟੇ ਸਲਮਾਨ ਖ਼ਾਨ ਇੰਡਸਟਰੀ ਦੇ ਸੁਪਰਸਟਾਰ ਹਨ, ਜਦਕਿ ਅਰਬਾਜ਼ ਖਾਨ ਅਤੇ ਸੋਹੇਲ ਖਾਨ ਅਦਾਕਾਰ ਹੋਣ ਦੇ ਨਾਲ-ਨਾਲ ਫਿਲਮ ਨਿਰਮਾਤਾ ਵੀ ਹਨ। ਉਨ੍ਹਾਂ ਦੀਆਂ ਦੋ ਬੇਟੀਆਂ ਅਲਵੀਰਾ ਅਤੇ ਅਰਪਿਤਾ ਖ਼ਾਨ ਹਨ। ਅਰਪਿਤਾ ਖ਼ਾਨ ਬਾਰੇ ਇਹ ਗੱਲ ਹਰ ਕੋਈ ਜਾਣਦਾ ਹੈ ਕਿ ਉਸ ਨੂੰ ਸਲੀਮ ਖ਼ਾਨ ਨੇ ਗੋਦ ਲਿਆ ਹੈ। ਦੱਸ ਦਈਏ ਸਲਮਾਨ ਖ਼ਾਨ ਵੀ ਆਪਣੀ ਮਾਂ ਦੇ ਨਾਲ ਬਹੁਤ ਪਿਆਰ ਕਰਦੇ ਨੇ। ਉਹ ਅਕਸਰ ਆਪਣੀ ਮਾਂ ਦੇ ਨਾਲ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ।

 

You may also like