ਸਲਮਾਨ ਖ਼ਾਨ ਦਾ ਬੱਚਿਆਂ ਦੇ ਨਾਲ ਸਾਹਮਣੇ ਆਇਆ ਕਿਊਟ ਵੀਡੀਓ

Written by  Lajwinder kaur   |  May 02nd 2022 11:47 AM  |  Updated: May 02nd 2022 11:47 AM

ਸਲਮਾਨ ਖ਼ਾਨ ਦਾ ਬੱਚਿਆਂ ਦੇ ਨਾਲ ਸਾਹਮਣੇ ਆਇਆ ਕਿਊਟ ਵੀਡੀਓ

Salman Khan News: ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਜੋ ਕਿ ਆਪਣੇ ਅੰਦਾਜ਼ ਦੇ ਨਾਲ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦਾ ਬੱਚਿਆਂ ਨਾਲ ਪਿਆਰ ਸਾਰਿਆਂ ਨੇ ਹੀ ਦੇਖਿਆ ਹੈ। ਜਦੋਂ ਵੀ ਕੋਈ ਅਜਿਹਾ ਮੌਕਾ ਹੋਵੇ, ਜੇਕਰ ਸਲਮਾਨ ਖ਼ਾਨ ਦੇ ਆਲੇ-ਦੁਆਲੇ ਬੱਚੇ ਹਨ, ਤਾਂ ਇਸ ਤੋਂ ਬਾਅਦ ਉਨ੍ਹਾਂ ਦਾ ਧਿਆਨ ਕਿਸੇ ਹੋਰ ਵੱਲ ਨਹੀਂ ਜਾ ਸਕਦਾ। ਅਜਿਹਾ ਹੀ ਖ਼ੂਬਸੂਰਤ ਦ੍ਰਿਸ਼ ਦੇਖਣ ਨੂੰ ਮਿਲਿਆ ਹਾਲ ਹੀ ‘ਚ ਇੱਕ ਪ੍ਰੋਗਰਾਮ ਦੇ ਦੌਰਾਨ।

ਹੋਰ  ਪੜ੍ਹੋ : ਸਰਦਾਰੀ ਲੁੱਕ ‘ਚ ਨਜ਼ਰ ਆਈ ਨੀਰੂ ਬਾਜਵਾ, ਭਾਬੀ ਗੀਤ ‘ਤੇ ਗਾਇਕਾ ਅਮਰ ਨੂਰੀ ਦੇ ਨਾਲ ਬਣਾਇਆ ਮਜ਼ੇਦਾਰ ਵੀਡੀਓ

salman khan latest video viral

ਦਰਅਸਲ ਸਲਮਾਨ ਖ਼ਾਨ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨਾਲ ਇਕ ਈਵੈਂਟ 'ਚ ਹਿੱਸਾ ਲੈਣ ਪਹੁੰਚੇ ਸਨ। ਇਸ ਈਵੈਂਟ 'ਚ ਬੱਚੇ ਵੀ ਮੌਜੂਦ ਸਨ ਅਤੇ ਸਲਮਾਨ ਖ਼ਾਨ ਨੇ ਵਾਰੀ-ਵਾਰੀ ਹਰ ਬੱਚੇ ਨਾਲ ਮੁਲਾਕਾਤ ਕੀਤੀ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

Kabhi Eid Kabhi Diwali: Salman Khan likely to handle production alone as Sajid Nadiadwala 'steps back' Image Source: Twitter

ਸਲਮਾਨ ਖ਼ਾਨ ਦੀ ਇਸ ਵੀਡੀਓ ਨੂੰ ਲੋਕ ਸੋਸ਼ਲ ਮੀਡੀਆ 'ਤੇ ਵਾਰ-ਵਾਰ ਦੇਖ ਰਹੇ ਹਨ। ਵੀਡੀਓ 'ਚ ਜਿਸ ਤਰ੍ਹਾਂ ਨਾਲ ਸਲਮਾਨ ਖ਼ਾਨ ਅਤੇ ਬੱਚਿਆਂ ਦੀ ਬਾਂਡਿੰਗ ਦਿਖਾਈ ਦੇ ਰਹੀ ਹੈ, ਉਸ ਨੂੰ ਦੇਖ ਕੇ ਲੋਕਾਂ ਨੇ ਸਲਮਾਨ ਨੂੰ ਦੁਬਾਰਾ ਵਿਆਹ ਦੀ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਹੈ। ਵੀਡੀਓ 'ਤੇ ਇਕ ਯੂਜ਼ਰ ਨੇ ਕਮੈਂਟ ਕੀਤਾ ਹੈ, 'ਸਲਮਾਨ ਭਾਈ, ਹੁਣ ਤੁਸੀਂ ਵਿਆਹ ਕਰਵਾ ਲਓ।' ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਭਾਈਜਾਨ, ਤੁਸੀਂ ਵਿਆਹ ਕਦੋਂ ਕਰੋਗੇ?'

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਪਿਛਲੇ ਦਿਨੀਂ ਆਪਣੀ ਨਵੀਂ ਫ਼ਿਲਮ ਟਾਈਗਰ 3 ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਸਨ। ਇਸ ਫ਼ਿਲਮ ਰਾਹੀਂ ਉਹ ਇੱਕ ਵਾਰ ਫਿਰ ਕੈਟਰੀਨਾ ਕੈਫ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸਲਮਾਨ ਖ਼ਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਦੀ ਵੀ ਕਾਫੀ ਚਰਚਾ ਹੈ।

ਹੋਰ  ਪੜ੍ਹੋ : ‘MAA’ ਫ਼ਿਲਮ ਦਾ ਨਵਾਂ ਗੀਤ ‘BHABHI’ ਮਰਹੂਮ ਗਾਇਕ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਆਵਾਜ਼ ‘ਚ ਹੋਵੇਗਾ ਰਿਲੀਜ਼

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network