ਦੁਬਈ ਵਿੱਚ ਹੈ ਸਲਮਾਨ ਖ਼ਾਨ ਦੀ ਪਤਨੀ ਤੇ 17 ਸਾਲ ਦੀ ਬੇਟੀ …! ਹੋਇਆ ਵੱਡਾ ਖੁਲਾਸਾ

written by Rupinder Kaler | July 22, 2021

ਸਲਮਾਨ ਖਾਨ ਦੀ ਪਤਨੀ ਤੇ 17 ਸਾਲ ਦੀ ਇੱਕ ਬੇਟੀ ਹੈ, ਜਿਹੜੀ ਕਿ ਦੁਬਈ ਵਿੱਚ ਰਹਿੰਦੀ ਹੈ । ਇੱਕ ਸੋਸ਼ਲ ਮੀਡੀਆ ਯੁਜਰ ਦੇ ਇਸ ਦਾਅਵੇ ਤੇ ਸਲਮਾਨ ਖ਼ਾਨ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ । ਦਰਅਸਲ ਅਰਬਾਜ਼ ਖ਼ਾਨ ਦਾ ਟਾਕ ਸ਼ੋਅ 21 ਜੁਲਾਈ ਤੋਂ ਸ਼ੁਰੂ ਹੋ   ਗਿਆ ਹੈ ਤੇ ਸਲਮਾਨ ਸ਼ੋਅ ਦੇ ਇਸ ਸੀਜ਼ਨ ਦੇ ਪਹਿਲੇ ਮਹਿਮਾਨ ਬਣੇ ਸਨ ।

Salman Khan Pic Courtesy: Instagram
ਹੋਰ ਪੜ੍ਹੋ :ਸਿੱਧੂ ਮੂਸੇਵਾਲਾ ਦੀ ਬਾਲੀਵੁੱਡ ‘ਚ ਐਂਟਰੀ, ਤਸਵੀਰਾਂ ਹੋ ਰਹੀਆਂ ਵਾਇਰਲ
Pic Courtesy: Instagram
ਸਲਮਾਨ ਨੇ ਸ਼ੋਅ ਵਿੱਚ ਉਹਨਾਂ ਸਾਰੇ ਟਰੋਲਰਾਂ ਨੂੰ ਜਵਾਬ ਦਿੱਤਾ ਜਿਹੜੇ ਉਹਨਾਂ ਦੇ ਵਿਆਹ, ਉਮਰ, ਫ਼ਿਲਮਾਂ ਤੇ ਲਾਈਫ ਸਟਾਈਲ ਨੂੰ ਲੈ ਕੇ ਟਿੱਪਣੀ ਕਰਦੇ ਹਨ । ਇਸ ਦੌਰਾਨ ਅਰਬਾਜ਼ ਨੇ ਇੱਕ ਟਵੀਟ ਪੜਿਆ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਲਮਾਨ ਖ਼ਾਨ ਕੋਲ ਦੁਬਈ ਵਿੱਚ ਇੱਕ ਘਰ ਹੈ, ਪਤਨੀ ਨੂਰ ਤੇ 17 ਸਾਲ ਦੀ ਬੇਟੀ ਹੈ ।
Pic Courtesy: Instagram
ਜਿਸ ਦਾ ਜਵਾਬ ਦਿੰਦੇ ਹੋਏ ਸਲਮਾਨ ਖ਼ਾਨ ਨੇ ਕਿਹਾ ਕਿ ‘ਇਹਨਾਂ ਲੋਕਾਂ ਨੂੰ ਮੇਰੇ ਬਾਰੇ ਮੇਰੇ ਤੋਂ ਜ਼ਿਆਦਾ ਜਾਣਕਾਰੀ ਹੈ । ਇਹ ਬੇਫਜੂਲ ਦੀ ਗੱਲ ਹੈ ਮੈਨੂੰ ਨਹੀਂ ਪਤਾ ਇਹ ਕਿਸ ਬਾਰੇ ਗੱਲ ਕਰਦਾ ਹੈ’ ।

0 Comments
0

You may also like