Advertisment

ਸਲਮਾਨ ਖ਼ਾਨ ਦੇ ਬੌਡੀਗਾਰਡ ਨੇ ਸਿੱਖ ਬੱਚੇ ਨਾਲ ਕੀਤੀ ਬਦਸਲੂਕੀ, ਸਲਮਾਨ ਨੇ ਇਸ ਤਰ੍ਹਾਂ ਸਿਖਾਇਆ ਸਬਕ

author-image
By Rupinder Kaler
New Update
ਸਲਮਾਨ ਖ਼ਾਨ ਦੇ ਬੌਡੀਗਾਰਡ ਨੇ ਸਿੱਖ ਬੱਚੇ ਨਾਲ ਕੀਤੀ ਬਦਸਲੂਕੀ, ਸਲਮਾਨ ਨੇ ਇਸ ਤਰ੍ਹਾਂ ਸਿਖਾਇਆ ਸਬਕ
Advertisment
ਬਾਲੀਵੁੱਡ ਐਕਟਰ ਸਲਮਾਨ ਖ਼ਾਨ ਬੇਬਾਕ ਇਨਸਾਨ ਹਨ । ਉਹਨਾਂ ਦੀ ਬੇਬਾਕੀ ਅਕਸਰ ਦੇਖਣ ਨੂੰ ਮਿਲ ਜਾਂਦੀ ਹੈ । ਇਸੇ ਤਰ੍ਹਾਂ ਦਾ ਇੱਕ ਤਾਜ਼ਾ ਮਾਮਲਾ ਦੇਖਣ ਨੂੰ ਮਿਲਿਆ ਹੈ । ਸਲਮਾਨ ਖ਼ਾਨ ਨੇ ਆਪਣੇ ਨੰਨ੍ਹੇ ਪ੍ਰਸ਼ੰਸਕ ਨਾਲ ਬਦਸਲੂਕੀ ਕਰਨ ਵਾਲੇ ਸੁਰੱਖਿਆ ਗਾਰਡ ਨੂੰ ਥੱਪੜ ਜੜ੍ਹ ਦਿੱਤਾ ਹੈ । ਇਹ ਸਿੱਖ ਬੱਚਾ ਸਲਮਾਨ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸਲਮਾਨ ਖ਼ਾਨ ਦੇ ਸੁਰੱਖਿਆ ਗਾਰਡ ਨੇ ਉਸ ਨਾਲ ਸਖ਼ਤੀ ਵਰਤੀ। https://www.instagram.com/p/ByVMS6alo76/ ਗਾਰਡ ਦੀ ਇਸ ਹਰਕਤ ਨੂੰ ਦੇਖ ਕੇ ਸਲਮਾਨ ਖ਼ਾਨ ਨੂੰ ਏਨਾਂ ਗੁੱਸਾ ਆਇਆ ਕਿ ਉਸ ਨੇ ਗਾਰਡ ਦੇ ਥੱਪੜ ਜੜ ਦਿੱਤਾ । ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਆਪਣੀ ਫ਼ਿਲਮ 'ਭਾਰਤ' ਦੀ ਸਕਰੀਨਿੰਗ ਲਈ ਪੀਵੀਆਰ ਫੀਓਨਿਕਸ ਮਿਲਜ਼ ਵਿੱਚ ਪਹੁੰਚਿਆਂ ਸੀ।
Advertisment
https://www.instagram.com/p/ByITx1mlBeT/ ਇਸੇ ਦੌਰਾਨ ਗੁਲਾਬੀ ਪਟਕਾ ਬੰਨ੍ਹੀ ਇੱਕ ਬੱਚਾ ਸਲਮਾਨ ਦੀ ਉਡੀਕ ਕਰ ਰਿਹਾ ਸੀ। ਜਿਓਂ ਹੀ ਸਲਮਾਨ ਅੱਗੇ ਵਧਿਆ, ਉਸ ਤੋਂ ਅੱਗੇ ਚੱਲ ਰਹੇ ਉਸ ਦੇ ਬੌਡੀਗਾਰਡ ਨੇ ਉਸ ਬੱਚੇ ਨੂੰ ਜ਼ੋਰ ਦੀ ਝਟਕਾ ਦੇ ਕੇ ਰਸਤੇ ਵਿੱਚੋਂ ਪਿੱਛੇ ਕਰ ਦਿੱਤਾ। https://www.instagram.com/p/Bx_-HScl8Rl/ ਇਹ ਵੇਖ ਸਲਮਾਨ ਦਾ ਪਾਰਾ ਚੜ੍ਹ ਗਿਆ ਅਤੇ ਉਸ ਨੇ ਤੁਰੰਤ ਬੌਡੀਗਾਰਡ ਦੇ ਥੱਪੜ ਜੜ੍ਹ ਦਿੱਤਾ। ਸਲਮਾਨ ਖ਼ਾਨ ਦਾ ਇਹ ਰੂਪ ਵੇਖ ਸੁਰੱਖਿਆ ਕਰਮੀ ਤੇ ਉੱਥੇ ਮੌਜੂਦ ਲੋਕ ਵੀ ਦੰਗ ਰਹਿ ਗਏ। ਸਲਮਾਨ ਖ਼ਾਨ ਦੇ ਬੌਡੀਗਾਰਡ ਗੁਰਮੀਤ ਸਿੰਘ ਉਰਫ ਸ਼ੇਰਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਭਾਈ ਨੇ ਤੁਰੰਤ ਕਾਰਵਾਈ ਕੀਤੀ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment