ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਸ਼ਰਮਾ ਨੇ ਰੈਸਟੋਰੈਂਟ ’ਚ ਵੜ ਕੇ ਤੋੜੀਆਂ ਪਲੇਟਾਂ, ਵੀਡੀਓ ਵਾਇਰਲ

written by Rupinder Kaler | December 05, 2020

ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਸੁਰਖੀਆਂ ਵਿੱਚ ਬਣੀ ਹੋਈ ਹੈ । ਦਰਅਸਲ ਅਰਪਿਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ, ਇਸ ਵੀਡੀਓ ਵਿੱਚ ਅਰਪਿਤਾ ਆਪਣੀ ਇੱਕ ਦੋਸਤ ਦੇ ਨਾਲ ਰੈਸਟੋਰੈਂਟ ਵਿੱਚ ਦਿਖਾਈ ਦੇ ਰਹੀ ਹੈ । ਇਸ ਵੀਡੀਓ ਵਿੱਚ ਅਰਪਿਤਾ ਇੱਕ ਤੋਂ ਬਾਅਦ ਇੱਕ ਪਲੇਟਾਂ ਤੋੜਦੀ ਨਜ਼ਰ ਆ ਰਹੀ ਹੈ। arpita khan ਹੋਰ ਪੜ੍ਹੋ :

 ਵੀਡੀਓ ਵਿਚ ਅਰਪਿਤਾ ਆਪਣੇ ਦੋਸਤ ਨਾਲ ਗੱਲਾਂ ਕਰ ਰਹੀ ਹੈ ਅਤੇ ਕੋਲ ਪਈਆਂ ਪਲੇਟਾਂ ਫਰਸ਼ 'ਤੇ ਸੁੱਟ ਰਹੀ ਹੈ। ਇਹ ਵੀਡੀਓ ਦੁਬਈ ਦੇ ਇਕ ਰੈਸਟੋਰੈਂਟ ਦਾ ਹੈ। ਅਰਪਿਤਾ ਨੇ ਇਹ ਪਲੇਟਾਂ ਗੁੱਸੇ ਵਿੱਚ ਨਹੀਂ ਤੋੜੀਆਂ, ਬਲਕਿ ਇਹ ਇਕ ਫਨ ਐਕਟੀਵਿਟੀ ਸੀ। ਅਰਪਿਤਾ ਆਪਣੇ ਦੋਸਤ ਨਾਲ ਗੱਲਬਾਤ ਕਰਦਿਆਂ ਅਤੇ ਪਲੇਟਾਂ ਸੁੱਟਦਿਆਂ ਹੱਸ ਰਹੀ ਹੈ। arpita khan ਅਰਪਿਤਾ ਖਾਨ ਸ਼ਰਮਾ ਨੇ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸਾਂਝਾ ਕੀਤਾ ਹੈ। ਜੋ ਕਿ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਅਰਪਿਤਾ ਖਾਨ ਸ਼ਰਮਾ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਆਯੂਸ਼ ਸ਼ਰਮਾ ਨਾਲ ਮਨਾਈ ਸੀ। ਇਸ ਮੌਕੇ ਉਸਨੇ ਆਪਣੀ ਅਤੇ ਆਯੁਸ਼ ਦੀ ਫੋਟੋ ਸਾਂਝੀ ਕਰਦਿਆਂ ਆਪਣੇ ਪਤੀ ਲਈ ਬਹੁਤ ਹੀ ਰੋਮਾਂਟਿਕ ਅਤੇ ਖਾਸ ਪੋਸਟ ਸਾਂਝੀ ਕੀਤੀ।

0 Comments
0

You may also like