Advertisment

ਪੀਟੀਸੀ ਪੰਜਾਬੀ ‘ਤੇ ਨਿਰਵੈਰ ਪੰਨੂ ਦਾ ਗੀਤ ‘ਸੈਲਿਊਟ’ ਹੋਇਆ ਰਿਲੀਜ਼

author-image
By Shaminder
New Update
ਪੀਟੀਸੀ ਪੰਜਾਬੀ ‘ਤੇ ਨਿਰਵੈਰ ਪੰਨੂ ਦਾ ਗੀਤ ‘ਸੈਲਿਊਟ’ ਹੋਇਆ ਰਿਲੀਜ਼
Advertisment
ਪੀਟੀਸੀ ਪੰਜਾਬੀ ‘ਤੇ ਨਿਰਵੈਰ ਪੰਨੂ ਦਾ ਗੀਤ ‘ਸੈਲਿਊਟ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰੈਵ ਹੰਜਰਾ ਨੇ ਲਿਖੇ ਨੇ ਅਤੇ ਮਿਊਜ਼ਿਕ ਸਨੈਪੀ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ‘ਚ ਇੱਕ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਪੂਰੇ ਸ਼ਹਿਰ ‘ਚ ਛਾਇਆ ਰਹਿੰਦਾ ਹੈ, ਪਰ ਉਹ ਇੱਕ ਮੁਟਿਆਰ ਬਹੁਤ ਹੀ ਜ਼ਿਆਦਾ ਪਸੰਦ ਕਰਦਾ ਹੈ ।ਪਰ ਇਹ ਮੁਟਿਆਰ ਉਸ ਨੂੰ ਕੋਈ ਭਾਅ ਨਹੀਂ ਦਿੰਦੀ । ਉਸੇ ਮੁਟਿਆਰ ਦੀ ਗੱਲ ਇਸ ਗੀਤ ‘ਚ ਕੀਤੀ ਗਈ ਹੈ ।ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੀ ਵੇਖ ਸਕਦੇ ਹੋ । ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਇਨ੍ਹਾਂ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਲਾਕਡਾਊਨ ਦੌਰਾਨ ਪੀਟੀਸੀ ਪੰਜਾਬੀ ਵੱਲੋਂ  ਨਿੱਤ ਨਵੇਂ ਪ੍ਰੋਗਰਾਮਾਂ ਦੇ ਨਾਲ ਤੁਹਾਡਾ ਮਨੋਰੰਜਨ ਕੀਤਾ ਜਾ ਰਿਹਾ ਹੈ, ਇਨ੍ਹਾਂ ਸ਼ੋਅਜ਼ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment