Advertisment

ਯਸ਼ਰਾਜ ਫ਼ਿਲਮ ਨੇ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੇ ਨਵੇਂ ਗਾਣੇ ਦਾ ਪੋਸਟਰ ਕੀਤਾ ਜਾਰੀ 

author-image
By Rupinder Kaler
New Update
ਯਸ਼ਰਾਜ ਫ਼ਿਲਮ ਨੇ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੇ ਨਵੇਂ ਗਾਣੇ ਦਾ ਪੋਸਟਰ ਕੀਤਾ ਜਾਰੀ 
Advertisment
ਯਸ਼ਰਾਜ ਫ਼ਿਲਮ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਨਵਾਂ ਗਾਣਾ ਰਿਲੀਜ਼ ਕਰਨ ਜਾ ਰਹੇ ਹਨ । ਇਸ ਗੀਤ ਨੂੰ 'Same Beef' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਦੇ ਬੋਲ ਬੋਹੇਮੀਆ ਨੇ ਲਿਖੇ ਹਨ ਤੇ ਉਹਨਾਂ ਨੇ ਹੀ ਇਸ ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਹੈ । ਸਿੱਧੂ ਮੂਸੇਵਾਲਾ ਨੂੰ ਇਸ ਵਿੱਚ ਫੀਚਰ ਕੀਤਾ ਗਿਆ ਹੈ । ਗਾਣੇ ਦਾ ਮਿਊਜ਼ਿਕ ਸਿੱਧੂ ਮੂਸੇਵਾਲਾ ਦੀ ਟੀਮ ਦੇ ਹੀ ਮੈਂਬਰ ਬਿੱਗ ਬਰਡ ਨੇ ਤਿਆਰ ਕੀਤਾ ਹੈ ।
Advertisment
ਗਾਣੇ ਦਾ ਵੀਡੀਓ ਰਾਹੁਲ ਦੱਤਾ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਇਸ ਗਾਣੇ ਦਾ ਵੀਡੀਓ ਯਸ਼ਰਾਜ ਫ਼ਿਲਮ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ ।ਯਸ਼ਰਾਜ ਫ਼ਿਲਮ ਨੇ ਇਸ ਗੀਤ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਪੋਸਟਰ ਨੂੰ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਬੋਹੇਮੀਆ ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੀ ਲਾਈਨ ਬਹੁਤ ਲੰਮੀ ਹੈ ਕਿਉਂਕਿ ਦੋਹਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ । ਹੁਣ ਦੇਖਣਾ ਇਹ ਹੋਵੇਗਾ ਕਿ ਇਹ ਜੋੜੀ ਇਸ ਗਾਣੇ ਨਾਲ ਕੀ ਕਮਾਲ ਕਰਨ ਜਾ ਰਹੀ ਹੈ ।
 
Advertisment

Stay updated with the latest news headlines.

Follow us:
Advertisment
Advertisment
Latest Stories
Advertisment