ਸਿੱਧੂ ਮੂਸੇ ਵਾਲਾ ਤੇ ਬੋਹੇਮੀਆ 'Same Beef' ਗੀਤ ਰਾਹੀਂ ਪਾ ਰਹੇ ਨੇ ਧੱਕ, ਦੇਖੋ ਵੀਡੀਓ

Written by  Aaseen Khan   |  August 19th 2019 10:40 AM  |  Updated: August 19th 2019 10:46 AM

ਸਿੱਧੂ ਮੂਸੇ ਵਾਲਾ ਤੇ ਬੋਹੇਮੀਆ 'Same Beef' ਗੀਤ ਰਾਹੀਂ ਪਾ ਰਹੇ ਨੇ ਧੱਕ, ਦੇਖੋ ਵੀਡੀਓ

ਸਿੱਧੂ ਮੂਸੇ ਵਾਲਾ ਅਤੇ ਬੋਹੇਮੀਆ ਜਿੰਨ੍ਹਾਂ ਦੇ ਗੀਤ Same Beef ਦੀ ਚਰਚਾ ਪਿਛਲੇ ਲੰਬੇ ਸਮੇਂ ਤੋਂ ਛਿੜੀ ਹੋਈ ਹੈ। ਹੁਣ ਉਹਨਾਂ ਦਾ ਇਹ ਗੀਤ ਵੀਡੀਓ ਸਮੇਤ ਸਾਹਮਣੇ ਆ ਚੁੱਕਿਆ ਹੈ ਜਿਹੜਾ ਕਿ ਭਾਰਤ ਦੀ ਵੱਡੀ ਫ਼ਿਲਮ ਕੰਪਨੀ ਵਾਈ.ਆਰ.ਐੱਫ. ਵੱਲੋਂ ਡਿਜੀਟਲ ਡਿਸਟ੍ਰੀਬਿਊਟ ਕੀਤਾ ਗਿਆ ਹੈ। ਗਾਣੇ 'ਚ ਸਿੱਧੂ ਮੂਸੇ ਵਾਲਾ ਤਾਂ ਆਪਣੇ ਟੱਚ 'ਚ ਨਜ਼ਰ ਆ ਰਹੇ ਹਨ ਉੱਥੇ ਹੀ ਬੋਹੇਮੀਆ ਵੀ ਆਪਣੇ ਸਿਗਨੇਚਰ ਸਟਾਈਲ 'ਚ ਰੈਪ ਕਰਦੇ ਨਜ਼ਰ ਆ ਰਹੇ ਹਨ। ਗਾਣਾ ਵੀ ਇਹ ਹੀ ਬਿਆਨ ਕਰਦਾ ਹੈ ਕਿ ਭਾਵੇਂ ਸਮਾਂ ਅੱਜ ਬਦਲ ਗਿਆ ਹੋਵੇ ਪਰ ਉਹਨਾਂ ਦੀਆਂ ਗੱਡੀਆਂ, ਗੱਡੀਆਂ 'ਚ ਬੈਠੇ ਦੋਸਤ, ਸੁਭਾਅ,ਨਿਯਮ ਅੱਜ ਵੀ ਉਸੇ ਤਰ੍ਹਾਂ ਹੀ ਨੇ ਜਿਹੜੇ ਸ਼ੁਰੂਆਤ 'ਚ ਸਨ।

ਗਾਣੇ ਦੇ ਵੀਡੀਓ ਦੀ ਗੱਲ ਕਰੀਏ ਤਾਂ ਇਹ ਵਿਦੇਸ਼ ਦੀਆਂ ਗਲੀਆਂ, ਸੜ੍ਹਕਾਂ ਤੇ ਬਿਲਡਿੰਗ ਦੀਆਂ ਛੱਤਾਂ ਤੇ ਫ਼ਿਲਮਾਇਆ ਗਿਆ ਹੈ ਜਿਸ ਨੂੰ ਰਾਹੁਲ ਦੱਤਾ ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਦੇ ਬੋਲ ਬੋਹੇਮੀਆ ਤੇ ਸਿੱਧੂ ਮੂਸੇ ਵਾਲਾ ਦੋਨਾਂ ਦੇ ਹਨ ਅਤੇ ਮਿਊਜ਼ਿਕ ਬਿੱਗ ਬਰਡ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਇੱਕ ਵਰਜ਼ਨ ਪਹਿਲਾਂ ਲੀਕ ਵੀ ਹੋ ਚੁੱਕਿਆ ਸੀ ਪਰ ਸਿੱਧੂ ਮੂਸੇ ਵਾਲਾ ਅਤੇ ਬੋਹੇਮੀਆ ਦੀ ਟੀਮ ਨੇ ਇਸ ਦਾ ਬਿਲਕੁਲ ਨਵਾਂ ਵਰਜ਼ਨ ਤਿਆਰ ਕਰਕੇ ਦਰਸ਼ਕਾਂ ਲਈ ਲਿਆਂਦਾ ਹੈ।

ਹੋਰ ਵੇਖੋ : ਸਿੰਘਮ 'ਚ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਸ਼ਰਧਾਂਜਲੀ, 'ਕੱਲੀ ਕਿਤੇ ਮਿਲ' ਗੀਤ ਕੀਤਾ ਦੁਬਾਰਾ ਰਿਲੀਜ਼

ਯਸ਼ ਰਾਜ ਫ਼ਿਲਮ ਦੇ ਬੈਨਰ ਹੇਠ ਕਿਸੇ ਪੰਜਾਬੀ ਗਾਣੇ ਦਾ ਰਿਲੀਜ਼ ਹੋਣਾ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਾਮਯਾਬੀ ਦੀ ਵੱਡੀ ਪੁਲਾਂਘ ਹੈ। ਸਾਗਾ ਮਿਊਜ਼ਿਕ ਦੇ ਲੇਬਲ ਹੇਠ ਇਹ ਗੀਤ ਰਿਲੀਜ਼ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network