'ਹਰਜੀਤਾ' ਫ਼ਿਲਮ ਲਈ ਇਸ ਬੱਚੇ ਨੂੰ ਮਿਲਿਆ ਬੈਸਟ ਚਾਈਲਡ ਐਕਟਰ ਦਾ ਨੈਸ਼ਨਲ ਅਵਾਰਡ,ਇੰਝ ਕੀਤੀ ਸੀ ਫ਼ਿਲਮ ਲਈ ਮਿਹਨਤ

Written by  Aaseen Khan   |  August 10th 2019 11:00 AM  |  Updated: August 10th 2019 11:00 AM

'ਹਰਜੀਤਾ' ਫ਼ਿਲਮ ਲਈ ਇਸ ਬੱਚੇ ਨੂੰ ਮਿਲਿਆ ਬੈਸਟ ਚਾਈਲਡ ਐਕਟਰ ਦਾ ਨੈਸ਼ਨਲ ਅਵਾਰਡ,ਇੰਝ ਕੀਤੀ ਸੀ ਫ਼ਿਲਮ ਲਈ ਮਿਹਨਤ

ਪਿਛਲੇ ਦਿਨੀਂ ਹੋਏ 66 ਵੇਂ ਨੈਸ਼ਨਲ ਫ਼ਿਲਮ ਅਵਾਰਡਸ  ਦੇ ਐਲਾਨਾਂ 'ਚ ਭਾਰਤ ਦੀਆਂ ਰੀਜਨਲ ਅਤੇ ਹਿੰਦੀ ਫ਼ਿਲਮਾਂ ਅਤੇ ਅਦਾਕਾਰਾਂ ਨੂੰ ਅਵਾਰਡ ਦਿੱਤੇ ਗਏ। ਇਹਨਾਂ ਅਵਾਰਡਾਂ 'ਚ 2018 'ਚ ਆਈ ਐਮੀ ਵਿਰਕ ਦੀ ਫ਼ਿਲਮ ਹਰਜੀਤਾ ਦੀ ਝੰਡੀ ਰਹੀ। ਫ਼ਿਲਮ ਨੇ ਤਾਂ ਬੈਸਟ ਪੰਜਾਬੀ ਫ਼ਿਲਮ ਦਾ ਨੈਸ਼ਨਲ ਅਵਾਰਡ ਆਪਣੇ ਨਾਮ ਕੀਤਾ ਹੈ ਸਗੋਂ ਫ਼ਿਲਮ 'ਚ ਕੰਮ ਕਰਨ ਵਾਲੇ ਚਾਈਲਡ ਆਰਟਿਸਟ ਸਮੀਪ ਸਿੰਘ ਨੂੰ ਵੀ ਬੈਸਟ ਚਾਈਲਡ ਐਕਟਰ ਦਾ ਖਿਤਾਬ ਹਾਸਿਲ ਹੋਇਆ ਹੈ।

ਫ਼ਿਲਮ ਦੇ ਲੇਖਕ ਜਗਦੀਪ ਸਿੱਧੂ ਨੇ ਸਮੀਪ ਸਿੰਘ ਦੇ ਪਹਿਲੇ ਆਡੀਸ਼ਨ ਦੀ ਵੀਡੀਓ ਸਾਂਝੀ ਕਰਦੇ ਹੋਏ ਉਸ ਦੀ ਮਿਹਨਤ ਅਤੇ ਲਗਨ 'ਤੇ ਵੀ ਚਾਨਣਾ ਪਾਇਆ ਹੈ।ਜਗਦੀਪ ਸਿੱਧੂ ਨੇ ਲਿਖਿਆ ਹੈ 'ਗਰਾਉਂਡ 'ਚ ਹਾਕੀ ਖੇਡਦੇ ਇਸ ਮੁੰਡੇ 'ਚ ਅੱਗ ਦਿਖੀ ਸੀ..ਏਦਾ ਫਰਸਟ ਆਡੀਸ਼ਨ ਹਰਜੀਤਾ ਲਈ। ਨਵੰਬਰ ਦੀ ਠੰਡ 'ਚ ਜਦੋਂ ਡੁਬਲੀਕੇਟ ਐਕਟਰ ਮੁੱਕਰ ਗਿਆ ਸੀ ਛੱਪੜ ਦੇ ਠੰਡੇ ਪਾਣੀ 'ਚ ਵੜਨ ਤੋਂ ਤਾਂ ਇਸ ਨੇ ਤੈਰਾਕੀ ਨਾ ਆਉਂਦੇ ਹੋਏ ਵੀ ਏਨੀ ਠੰਡ 'ਚ ਸਾਰਾ ਦਿਨ ਠੰਡੇ ਪਾਣੀ 'ਚ ਆਪ ਸ਼ੌਟ ਦਿੱਤਾ, ਨੈਸ਼ਨਲ ਅਵਾਰਡ ਜੇਤੂ ਪਹਿਲੀ ਫ਼ਿਲਮ ਬੈਸਟ ਚਾਈਲਡ ਐਕਟਰ'।

ਹੋਰ ਵੇਖੋ : ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ਦਾ ਇਹ ਹੋਵੇਗਾ ਨਾਮ, ਪਹਿਲੀ ਝਲਕ ਆਈ ਸਾਹਮਣੇ

ਦੱਸ ਦਈਏ ਜੂਨੀਅਰ ਵਰਲਡ ਕੱਪ ਜੇਤੂ ਟੀਮ ਦੇ ਕੈਪਟਨ ਹਰਜੀਤ ਸਿੰਘ ਦੀ ਜਵਾਨੀ 'ਤੇ ਅਧਾਰਿਤ ਇਸ ਫ਼ਿਲਮ 'ਚ ਸਮੀਪ ਸਿੰਘ ਨੇ ਹਰਜੀਤ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਉਸ ਦੀ ਅਦਾਕਾਰੀ ਦਾ ਹਰ ਪਾਸੇ ਬਹੁਤ ਤਰੀਫ ਹੋਈ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network