
ਵੈਂਡਿੰਗ ਸੀਜ਼ਨ ਦੇ ਚੱਲਦੇ ਹਾਲ ਹੀ 'ਚ ਅਦਾਕਾਰਾ ਨਿਸ਼ਾ ਬਾਨੋ NISHA BANO ਅਤੇ ਗਾਇਕ ਐਕਟਰ ਸਮੀਰ ਮਾਹੀ sameer mahi ਵਿਆਹ ਦੇ ਬੰਧਨ 'ਚ ਬੱਝ ਗਏ ਨੇ। ਉਨ੍ਹਾਂ ਆਪਣੇ ਵਿਆਹ ਦਾ ਖੁਲਾਸਾ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਕੀਤਾ ਸੀ। ਦੋਵਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਪਹਿਲੀ ਵਾਰ ਸਮੀਰ ਮਾਹੀ ਨੇ ਆਪਣੇ ਵਿਆਹ ਦਾ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।
ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਦਿਲ ਦਾ ਹਾਲ ਬਿਆਨ ਕਰਦਾ ਹੋਏ ਗੀਤ ਦੇ ਨਾਲ ਪੋਸਟ ਕੀਤਾ ਹੈ। ਵੀਡੀਓ 'ਚ ਸਮੀਰ ਅਤੇ ਨਿਸ਼ਾ ਵਿਆਹ ਵਾਲੇ ਆਉਟਫਿੱਟ ਚ ਨਜ਼ਰ ਆ ਰਹੇ ਨੇ। ਵੀਡੀਓ ‘ਚ ਦੇਖ ਸਕਦੇ ਹੋ ਸਮੀਰ ਆਪਣੀ ਦੁਲਹਣ ਨਿਸ਼ਾ ਦੇ ਨਾਲ ਸੈਲਫੀਆਂ ਲੈ ਰਹੇ ਨੇ। ਵੀਡੀਓ ‘ਚ ਜ਼ਿੰਦਗੀ ਹਸੀਨ ਹੈ ਜੇ ਤੂੰ ਮੇਰੇ ਨਾਲ ਹੈ ਗੀਤ ਦੇ ਬੋਲ ਸੁਣਨ ਨੂੰ ਮਿਲ ਰਹੇ ਨੇ। ਇੰਸਟਾਗ੍ਰਾਮ ਦੀ ਇਹ ਰੀਲ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਦੋਵਾਂ ਕਲਾਕਾਰਾਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਨਿਸ਼ਾ ਬਾਨੋ ਅਤੇ ਸਮੀਰ ਮਾਹੀ ਕਈ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ। ਦੋਵਾਂ ਇਕੱਠੇ ਕਈ ਮਿਊਜ਼ਿਕ ਵੀਡੀਓਜ਼ ‘ਚ ਨਜ਼ਰ ਆ ਚੁੱਕੇ ਹਨ। ਜੇ ਗੱਲ ਕਰੀਏ ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਹੈ। ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਭਾਵੇਂ ਉਹ ਸੰਜੀਦਾ ਹੋਣ, ਕਾਮੇਡੀ ਕਿਰਦਾਰ ਹੋਣ ਜਾਂ ਫਿਰ ਰੋਮਾਂਟਿਕ । ਨਿਸ਼ਾ ਬਾਨੋ ਨੇ ਬਤੌਰ ਗਾਇਕਾ ਵੀ ਆਪਣੇ ਕੰਮ ਦਾ ਲੋਹਾ ਮਨਵਾਇਆ ਹੈ। ਸਮੀਰ ਮਾਹੀ ਵੀ ਬਤੌਰ ਗਾਇਕ ਅਤੇ ਮਾਡਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ।
View this post on Instagram