ਸਮੀਰ ਮਾਹੀ ਦੇ ਨਵੇਂ ਗੀਤ ‘ਡਰਾਇਵਰੀ ਟਰੱਕਾਂ ਦੀ’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | March 16, 2020

ਪੰਜਾਬੀ ਗੀਤਾਂ ਅਤੇ ਫ਼ਿਲਮਾਂ ਨਾਲ ਪਾਲੀਵੁੱਡ ਇੰਡਸਟਰੀ ਵਿੱਚ ਖ਼ਾਸ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਸਮੀਰ ਮਾਹੀ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਜੀ  ਹਾਂ ਉਹ ‘ਡਰਾਇਵਰੀ ਟਰੱਕਾਂ ਦੀ’ (Drivery Truckan Di) ਦੇ ਟਾਈਟਲ ਹੇਠ ਚੱਕਵੀਂ ਬੀਟ ਵਾਲਾ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਟੀਜ਼ਰ ਨੂੰ ਪੀਟੀਸੀ ਪੰਜਾਬੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਆ ਰਿਹਾ ਹੈ । ਹੋਰ ਵੇਖੋ:ਗਿੱਪੀ ਗਰੇਵਾਲ ਆਪਣੇ ਨਵ ਜਨਮੇ ਪੁੱਤਰ ਗੁਰਬਾਜ਼ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਇਸ ਗੀਤ ਦੇ ਬੋਲ ਅੰਮ੍ਰਿਤ ਪਾਲ ਸਿੰਘ(Amrit Pal Singh) ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸੋਲ ਰੋਕਸ(Soul Rockers) ਨੇ ਦਿੱਤਾ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਸਮੀਰ ਮਾਹੀ । ਇਸ ਤੋਂ ਇਲਾਵਾ ਗੀਤ ਦਾ ਵਰਲਡ ਪ੍ਰੀਮੀਅਰ 18 ਮਾਰਚ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਜਾਵੇਗਾ । ਇਹ ਗੀਤ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ।

ਜੇ ਗੱਲ ਕਰੀਏ ਸਮੀਰ ਮਾਹੀ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ‘ਪਿਆਰ ਕਿੰਨਾ ਕਰਦੀ’, ‘ਨੀ ਗੱਲ ਸੁਣ’, ‘ਬੋਲੀਆਂ’, ‘ਮਿੱਤਰਾਂ ਦੀ ਰੇਂਜ’, ‘ਯਾਰੀਆਂ’ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

0 Comments
0

You may also like