ਸਮੀਰਾ ਰੈੱਡੀ ਬਚਪਨ ਵਿੱਚ ਜਿਸ ਚੀਜ਼ ਤੋਂ ਡਰਦੀ ਸੀ, ਉਹ ਵੀ ਸਮਾਜ ਦਾ ਇੱਕ ਹਿੱਸਾ ਹੈ…!

written by Rupinder Kaler | November 04, 2019

ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਮਾਂ ਬਣ ਚੁੱਕੀ ਹੈ, ਤੇ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹਾਲ ਹੀ ਵਿੱਚ ਉਸ ਨੇ ਆਪਣੀ ਟੀਨ ਏਜ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਦੇ ਨਾਲ ਉਹਨਾਂ ਨੇ ਇੱਕ ਸੰਦੇਸ਼ ਵੀ ਸ਼ੇਅਰ ਕੀਤਾ ਹੈ । ਸਮੀਰਾ ਨੇ ਲਿਖਿਆ ਹੈ ‘ਮੇਰੇ ਅਤੀਤ ਵਿੱਚੋਂ ਧਮਾਕੇਦਾਰ…!

https://www.instagram.com/p/B4PBMFDn-rU/

ਉਹਨਾਂ ਸਾਰਿਆਂ ਲਈ ਜਿਹੜੇ ਮਜ਼ਾਕ ਬਨਾਉਂਦੇ ਹਨ । ਪਰ ਇਹ ਮਜ਼ਾਕ ਤੋਂ ਪਰੇ ਹੈ, ਮੈਂ ਉਸ ਸਮੇਂ ਆਪਣੀ ਲੁੱਕ ਨੂੰ ਲੈ ਕੇ ਬਹੁਤ ਸੰਘਰਸ਼ ਕੀਤਾ ਸੀ ਜਦੋਂ ਮੈਂ ਆਪਣੇ ਆਪ ਨੂੰ ਦੇਖਕੇ ਜੱਜ ਕਰਦੀ ਸੀ । ਮੇਰੇ ਤੇ ਸੋਹਣੀ ਦਿਖਣ ਤੇ ਲੋਕਾਂ ਤੋਂ ਇਜ਼ਤ ਪਾਉਣ ਦਾ ਕਾਫੀ ਦਬਾਅ ਸੀ । ਬਲਕਿ ਅੱਜ ਵੀ ਹੈ ।

https://www.instagram.com/p/B4EqcvKHmcf/

ਮੇਰੇ ਪਤੀ ਮੈਨੂੰ ਉਸੇ ਤਰ੍ਹਾਂ ਪਸੰਦ ਕਰਦੇ ਹਨ ਜਿਸ ਤਰ੍ਹਾਂ ਦੀ ਮੈਂ ਦਿਖਾਈ ਦਿੰਦੀ ਹਾਂ , ਪਰ ਅੱਜ ਵੀ ਮੈਂ ਪਰੇਸ਼ਾਨ ਹੋ ਜਾਂਦੀ ਹਾਂ ਜਦੋਂ ਆਪਣੇ ਸਰੀਰ ਨੂੰ ਲੈ ਕੇ ਕੁਝ ਮਹਿਸੂਸ ਕਰਦੀ ਹਾਂ’ ਦਰਅਸਲ ਇਸ ਪੋਸਟ ਸਾਂਝੀ ਕਰਕੇ ਸਮੀਰਾ ਰੈੱਡੀ ਨੇ ਉਹਨਾਂ ਲੋਕਾਂ ਤੇ ਨਿਸ਼ਾਨਾ ਸਾਧਿਆ ਹੈ ਜਿਹੜੇ ਅਕਸਰ ਸੋਸ਼ਲ ਮੀਡੀਆ ਤੇ ਸਟਾਰ ਦਾ ਉਹਨਾਂ ਦੇ ਸਰੀਰ, ਕੱਪੜਿਆਂ ਜਾਂ ਫਿਰ ਕਿਸੇ ਹੋਰ ਗੱਲ ਨੂੰ ਲੈ ਕੇ ਮਜ਼ਾਕ ਬਨਾਉਂਦੇ ।

https://www.instagram.com/p/B4UMiR8nfHB/

ਦਰਅਸਲ ਇਹ ਲੋਕ ਵੀ ਸਮਾਜ ਦਾ ਇੱਕ ਹਿੱਸਾ ਹਨ ਜਿਨ੍ਹਾਂ ਦਾ ਕੰਮ ਹੀ ਦੂਸਰਿਆਂ ਦੀ ਅਲੋਚਨਾ ਕਰਨਾ ਹੈ । ਸਮੀਰਾ ਰੈੱਡੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਟਾਰ ਹਨ ਜਿਹੜੇ ਟਰੋਲਰ ਨੂੰ ਸਮੇਂ ਸਮੇਂ ਤੇ ਸਬਕ ਸਿਖਉਂਦੇ ਹਨ ।

You may also like