ਸਮਿਤਾ ਪਾਟਿਲ ਦਾ ਹੈ ਅੱਜ ਜਨਮ ਦਿਨ,ਰਾਜ ਬੱਬਰ ਨੇ ਪਹਿਲੀ ਪਤਨੀ ਨੂੰ ਛੱਡ ਕੇ ਰਚਾਇਆ ਸੀ ਵਿਆਹ,ਮੌਤ ਤੋਂ ਬਾਅਦ ਮੁੜ ਜੋੜਿਆ ਸੀ ਰਿਸ਼ਤਾ

Written by  Shaminder   |  October 17th 2019 11:11 AM  |  Updated: October 17th 2019 11:11 AM

ਸਮਿਤਾ ਪਾਟਿਲ ਦਾ ਹੈ ਅੱਜ ਜਨਮ ਦਿਨ,ਰਾਜ ਬੱਬਰ ਨੇ ਪਹਿਲੀ ਪਤਨੀ ਨੂੰ ਛੱਡ ਕੇ ਰਚਾਇਆ ਸੀ ਵਿਆਹ,ਮੌਤ ਤੋਂ ਬਾਅਦ ਮੁੜ ਜੋੜਿਆ ਸੀ ਰਿਸ਼ਤਾ

ਮਰਹੂਮ ਅਦਾਕਾਰਾ ਸਮਿਤਾ ਪਾਟਿਲ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਣ ਜਾ ਰਹੇ ਹਾਂ । ਸਮਿਤਾ ਪਾਟਿਲ ਦਾ ਜਨਮ 17 ਅਕਤੂਬਰ 1956 'ਚ ਹੋਇਆ ਸੀ । ਉਨ੍ਹਾਂ ਦੇ ਪਿਤਾ ਇੱਕ ਸਿਆਸੀ ਆਗੂ ਸਨ ਅਤੇ ਮਾਂ ਇੱਕ ਸਮਾਜ ਸੇਵਿਕਾ ਸੀ । ਸਮਿਤਾ ਪਾਟਿਲ ਦਾ ਫ਼ਿਲਮੀ ਦੁਨੀਆ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਤੇ ਉਨ੍ਹਾਂ ਨੇ ਆਪਣਾ ਕਰੀਅਰ ਬਤੌਰ ਨਿਊਜ਼ ਐਂਕਰ ਸ਼ੁਰੂ ਕੀਤਾ ਸੀ।ਉਹ ਬੰਬੇ ਦੂਰਦਰਸ਼ਨ 'ਚ ਮਰਾਠੀ 'ਚ ਖ਼ਬਰਾਂ ਪੜ੍ਹਦੇ ਹੁੰਦੇ ਸਨ ।

ਹੋਰ ਵੇਖੋ:Search ਰਾਜ ਬੱਬਰ ਪ੍ਰਤੀਕ ਬੱਬਰ ਤੇ ਸਾਨੀਆ ਸਾਗਰ ਮਰਾਠੀ ਰੀਤੀ ਰਿਵਾਜਾਂ ਨਾਲ ਬੱਝੇ ਵਿਆਹ ਦੇ ਬੰਧਨ ‘ਚ

smita patil and raj babbar के लिए इमेज परिणाम

ਜਿਸ ਤੋਂ ਬਾਅਦ ਉਹ ਹੌਲੀ ਹੌਲੀ ਫ਼ਿਲਮੀ ਦੁਨੀਆ 'ਚ ਆ ਗਏ । ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਅਰੁਣ ਖੋਪਕਰ ਦੀ ਡਿਪਲੋਮਾ ਫ਼ਿਲਮ ਤੋਂ ਕੀਤੀ,ਪਰ ਸਿਨੇਮਾ 'ਚ ਸਮਿਤਾ ਨੇ 'ਚਰਣਦਾਸ ਚੋਰ' ਨਾਲ ਆਪਣੀ ਪਛਾਣ ਬਣਾਈ । ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ਾਮ ਬੈਨੇਗਲ ਦੀ ਫ਼ਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਦੁੱਧ ਕ੍ਰਾਂਤੀ 'ਤੇ ਬਣੀ ਫ਼ਿਲਮ 'ਮੰਥਨ' ,ਭੂਮਿਕਾ ਅਤੇ ਚੱਕਰ 'ਚ ਕੰਮ ਕੀਤਾ ਅਤੇ ਇਸ ਲਈ ਉਨ੍ਹਾਂ ਨੂੰ ਦੋ ਵਾਰ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ।

smita patil and raj babbar के लिए इमेज परिणाम

ਸਮਿਤਾ ਪਾਟਿਲ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਜਿੰਨੀ ਪ੍ਰਸਿੱਧ ਸੀ ਓਨੀ ਹੀ ਉਹ ਰਾਜ ਬੱਬਰ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਸਨ । ਅੱਸੀ ਦੇ ਦਹਾਕੇ 'ਚ ਰਾਜ ਬੱਬਰ ਦੀਆਂ ਕੁੜੀਆਂ ਦੀਵਾਨੀਆਂ ਸਨ ਪਰ ਰਾਜ ਬੱਬਰ ਸਮਿਤਾ ਦੇ ਪਿਆਰ 'ਚ ਦੀਵਾਨੇ ਹੋ ਗਏ ਸਨ ਕਿ ਉਨ੍ਹਾਂ ਨੇ ਸਮਿਤਾ ਲਈ ਆਪਣੀ ਪਹਿਲੀ ਪਤਨੀ ਨਾਦਿਰਾ ਨੂੰ ਛੱਡਣ ਤੱਕ ਦਾ ਫ਼ੈਸਲਾ ਕਰ ਲਿਆ ਸੀ ।

smita patil and raj babbar के लिए इमेज परिणाम

ਫ਼ਿਲਮ 'ਭੀਗੀ ਪਲਕੇ' ਦੇ ਦੌਰਾਨ ਸਮਿਤਾ ਅਤੇ ਰਾਜ ਬੱਬਰ ਦਰਮਿਆਨ ਪਿਆਰ ਹੋ ਗਿਆ ਸੀ । 80 ਦੇ ਦਹਾਕੇ 'ਚ ਹੀ ਦੋਵੇਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗ ਪਏ ਸਨ । ਜਿਸ ਤੋਂ ਬਾਅਦ ਰਾਜ ਨੇ ਨਾਦਿਰਾ ਨੂੰ ਛੱਡ ਕੇ ਸਮਿਤਾ ਨਾਲ ਵਿਆਹ ਰਚਾ ਲਿਆ ਸੀ । ਪਰ ਦੋਨਾਂ ਦੀ ਇਹ ਖੂਬਸੂਰਤ ਜੋੜੀ ਨੂੰ ਸ਼ਾਇਦ ਕਿਸੇ ਦੀ ਨਜ਼ਰ ਲੱਗ ਗਈ ਸੀ ਅਤੇ ਸਮਿਤਾ ਮਹਿਜ਼ 33 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ ਸੀ ।

smita patil and raj babbar के लिए इमेज परिणाम

ਰਾਜ ਬੱਬਰ ਦੇ ਤਿੰਨ ਬੱਚੇ ਹਨ ਜੂਹੀ ਅਤੇ ਆਰੀਆ ਨਾਦਿਰਾ ਤੋਂ ਹਨ ਜਦਕਿ ਪ੍ਰਤੀਕ ਸਮਿਤਾ ਅਤੇ ਰਾਜ ਬੱਬਰ ਦੇ ਬੇਟਾ ਹੈ ।

samita and raj babbar के लिए इमेज परिणाम

ਸਮਿਤਾ ਦੇ ਦਿਹਾਂਤ ਤੋਂ ਬਾਅਦ ਰਾਜ ਮੁੜ ਤੋਂ ਆਪਣੀ ਪਹਿਲੀ ਪਤਨੀ ਨਾਦਿਰਾ ਦੇ ਨਾਲ ਰਿਸ਼ਤਾ ਜੋੜ ਲਿਆ ਅਤੇ ਵਾਪਸ ਉਨ੍ਹਾਂ ਕੋਲ ਚਲੇ ਗਏ ਸਨ। ਸਮਿਤਾ ਅੱਜ ਭਾਵੇਂ ਇਸ ਦੁਨੀਆ 'ਚ ਨਹੀਂ ਹੈ ਪਰ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਅੱਜ ਵੀ ਦਰਸ਼ਕਾਂ ਦੇ ਜ਼ਹਿਨ 'ਚ ਤਾਜ਼ਾ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network