
ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪ੍ਰਿਥਵੀਰਾਜ' ਨੂੰ ਲੈ ਕੇ ਚਰਚਾ 'ਚ ਹਨ। ਇਸ ਫਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵੱਲੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਸੀ। ਅਕਸ਼ੇ ਕੁਮਾਰ ਦੀ ਫਿਲਮ Samrat Prithviraj ਜਲਦ ਹੀ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਹੈ, ਇਸ ਲਈ ਕਲਾਕਾਰ ਫਿਲਮ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਅਫਸਾਨਾ ਖ਼ਾਨ ਦਾ ਰੋ-ਰੋ ਬੁਰਾ ਹਾਲ, ਕਿਹਾ- 'ਯਾ ਰੱਬਾ ਸਾਡਾ ਭਰਾ ਵਾਪਿਸ ਦੇਦੇ'

ਅਕਸ਼ੈ ਕੁਮਾਰ ਫਿਲਮ ਦੀ ਪ੍ਰਮੋਸ਼ਨ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹਨ। ਉਹ ਹਾਲ ਹੀ 'ਚ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਵਾਰਾਣਸੀ ਗਏ ਸਨ, ਜਿੱਥੇ ਉਨ੍ਹਾਂ ਨੇ ਬਾਬਾ ਵਿਸ਼ਵਨਾਥ ਦੇ ਦਰਸ਼ਨ ਵੀ ਕੀਤੇ। ਇਸ ਦੌਰਾਨ ਅਕਸ਼ੈ ਕੁਮਾਰ ਨੇ ਵੀ ਮਹਾ ਆਰਤੀ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਅਕਸ਼ੈ ਕੁਮਾਰ ਨੇ ਗੰਗਾ ਨਦੀ 'ਚ ਛਾਲ ਮਾਰ ਦਿੱਤੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਅਕਸੈ ਕੁਮਾਰ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਸ਼ਰਧਾ ਦੇ ਰੰਗ 'ਚ ਡੁੱਬੇ ਨਜ਼ਰ ਆ ਰਹੇ ਹਨ। ਅਜਿਹੇ ਵਿੱਚ ਹੁਣ ਅਦਾਕਾਰ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਉਹ ਕਿਸ਼ਤੀ ਤੋਂ ਛਾਲ ਮਾਰ ਕੇ ਗੰਗਾ 'ਚ ਇਸ਼ਨਾਨ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਖੁਦ ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਤੁਸੀਂ ਦੇਖ ਸਕਦੇ ਹੋ ਕਿ ਐਕਟਰ ਕਿਸ਼ਤੀ 'ਤੇ ਖੜ੍ਹੇ ਹਨ ਅਤੇ ਅਚਾਨਕ ਗੰਗਾ ਨਦੀ 'ਚ ਛਾਲ ਮਾਰ ਰਹੇ ਹਨ। ਪਾਣੀ ਦੇ ਹੇਠਾਂ ਜਾਣ ਤੋਂ ਬਾਅਦ ਉਹ ਕੁਝ ਸਕਿੰਟਾਂ ਲਈ ਦਿਖਾਈ ਨਹੀਂ ਦਿੰਦੇ। ਇਸ ਤੋਂ ਬਾਅਦ ਅਚਾਨਕ ਉਹ ਉੱਪਰ ਤੈਰਦੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਹੀਰੋ ਅਕਸ਼ੈ ਨੇ ਵ੍ਹਾਇਟ ਰੰਗ ਦਾ ਕੁੜਤਾ ਪਜਾਮੇ ਵਿੱਚ ਨਜ਼ਰ ਆਏ।
ਦੱਸ ਦਈਏ ਕਿ ਜਦੋਂ ਨਦੀ 'ਚ ਛਾਲ ਮਾਰਨ ਤੋਂ ਬਾਅਦ ਅਕਸ਼ੇ ਕੁਝ ਦੇਰ ਤੱਕ ਨਜ਼ਰ ਨਹੀਂ ਆਏ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੇ ਇਸ ਪੋਸਟ ਦੇ ਕਮੈਂਟ ਸੈਕਸ਼ਨ 'ਚ ਇਸ ਗੱਲ ਦਾ ਜ਼ਿਕਰ ਵੀ ਕੀਤਾ। ਇੱਕ ਨੇ ਲਿਖਿਆ, 'ਮੈਂ ਡਰ ਗਿਆ'। ਖਾਸ ਗੱਲ ਇਹ ਹੈ ਕਿ ਅਕਸ਼ੈ ਕੁਮਾਰ ਮਾਨੁਸ਼ੀ ਛਿੱਲਰ ਦੇ ਨਾਲ ਫਿਲਮ ਪ੍ਰਿਥਵੀਰਾਜ 'ਚ ਨਜ਼ਰ ਆਉਣਗੇ। ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਇਸ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਾਕਿਸਤਾਨੀ ਫੈਨਜ਼ ਦੀਆਂ ਅੱਖਾਂ ਹੋਈ ਨਮ; ਇੱਕ ਲਾਈਵ ਕਾਨਸਰਟ ‘ਚ ਇਸੇ ਸਾਲ ਪਾਕਿਸਤਾਨ ਆਉਣ ਦਾ ਕੀਤਾ ਸੀ ਵਾਅਦਾ
View this post on Instagram