ਸਨਾ ਖ਼ਾਨ ਏਅਰਪੋਰਟ ‘ਤੇ ਹੀ ਪੜ੍ਹਨ ਲੱਗੀ ਨਮਾਜ਼, ਵੀਡੀਓ ਹੋ ਰਿਹਾ ਵਾਇਰਲ

written by Shaminder | August 09, 2021

ਅਦਾਕਾਰਾ ਸਨਾ ਖ਼ਾਨ  (Sana Khaan)  ਨੇ ਬੇਸ਼ੱਕ ਬਾਲੀਵੁੱਡ (Bollywood)  ਨੂੰ ਅਲਵਿਦਾ ਆਖ ਦਿੱਤਾ ਹੈ, ਪਰ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਪਤੀ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ  ਸਾਂਝੇ ਕਰਕੇ ਆਪਣੇ ਦਿਲ ਦੀਆਂ ਗੱਲਾਂ ਆਪਣੇ ਚਾਹੁਣ ਵਾਲਿਆਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ । ਉਸ ਨੇ ਹੁਣ ਆਪਣੇ ਪਤੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਤੀ ਦੇ ਨਾਲ ਮਾਲਦੀਵ ‘ਚ ਘੁੰਮਣ ਲਈ ਜਾ ਰਹੀ ਹੈ ।

Sana Khaan ,,-min Image From Instagram

ਹੋਰ ਪੜ੍ਹੋ : ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲਾ ਨੀਰਜ ਚੋਪੜਾ ਪਾਣੀਪਤ ਦੇ ਗਰਾਊਂਡ ’ਚ ਕਰਨ ਜਾਂਦਾ ਸੀ ਇਹ ਕੰਮ, ਇਤਫਾਕ ਨਾਲ ਬਣ ਗਿਆ ਖਿਡਾਰੀ 

ਇਸ ਦੇ ਨਾਲ ਹੀ ਸਨਾ ਖ਼ਾਨ (Sana Khaan)  ਏਅਰਪੋਰਟ ‘ਤੇ ਨਮਾਜ਼ ਦਾ ਸਮਾਂ ਹੋਇਆ ਤਾਂ  ਅਦਾਕਾਰਾ ਉੱਥੇ ਵੀ ਨਮਾਜ਼ ਅਦਾ ਕਰਨ ਲਈ ਬੈਠ ਗਈ । ਇਸ ਵੀਡੀਓ ‘ਤੇ ਉੇਸ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ । ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਅਦਾਕਾਰਾ ਨੇ ਫ਼ਿਲਮੀ ਦੁਨੀਆ ਨੂੰ ਛੱਡ ਕੇ ਅਧਿਆਤਮ ਦਾ ਰਸਤਾ ਅਪਣਾ ਲਿਆ ਸੀ ਅਤੇ ਇਸ ਦੇ ਨਾਲ ਹੀ ਅੰਸ ਸਈਅਦ ਦੇ ਨਾਲ ਵਿਆਹ ਕਰਵਾ ਲਿਆ ਸੀ ।

 

View this post on Instagram

 

A post shared by Saiyad Sana Khan (@sanakhaan21)


ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹ ਦੱਸ ਰਹੀ ਹੈ ਕਿ ‘ਪਲੇਨ ’ਚ ਜਾਣਾ ਮੇਰਾ ਸੁਪਨਾ ਸੀ ਜੋ ਹੁਣ ਪੂਰਾ ਹੋ ਗਿਆ ਹੈ।  ਇਸ ਦੌਰਾਨ ਵੀ ਸਨਾ ਨਮਾਜ਼ ਅਦਾ ਕਰਨਾ ਨਹੀਂ ਭੁੱਲੀ।

Sana Khaan -min Image From Instagram

ਪਿਛਲੇ ਦਿਨੀਂ ਸਨਾ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸ਼ੇਅਰ ਕੀਤਾ ਸੀ ਜਿਸ ’ਚ ਉਹ ਬੱਚਿਆਂ ਨੂੰ ਤਸਬੀਹ ਪੜ੍ਹਾ ਰਹੀ ਹੈ। ਵੀਡੀਓ ਦੀ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ 'ਘਰ ਦੇ ਬੱਚੇ ਉਹੀ ਬਣਦੇ ਹਨ ਜੋ ਉਹ ਦੇਖਦੇ ਹਨ'।

 

 

 

 

0 Comments
0

You may also like