ਸਲਮਾਨ ਖ਼ਾਨ ਦੀ ਅਦਾਕਾਰਾ ਸਨਾ ਖ਼ਾਨ ਮਨਾ ਰਹੀ ਆਪਣਾ ਜਨਮ ਦਿਨ, ਬੁਆਏ ਫ੍ਰੈਂਡ ਨਾਲ ਬ੍ਰੇਕਅੱਪ ਤੋਂ ਬਾਅਦ ਖਾ ਲਈਆਂ ਸਨ ਨੀਂਦ ਦੀਆਂ ਗੋਲੀਆਂ

Written by  Shaminder   |  August 21st 2020 01:11 PM  |  Updated: August 21st 2020 01:13 PM

ਸਲਮਾਨ ਖ਼ਾਨ ਦੀ ਅਦਾਕਾਰਾ ਸਨਾ ਖ਼ਾਨ ਮਨਾ ਰਹੀ ਆਪਣਾ ਜਨਮ ਦਿਨ, ਬੁਆਏ ਫ੍ਰੈਂਡ ਨਾਲ ਬ੍ਰੇਕਅੱਪ ਤੋਂ ਬਾਅਦ ਖਾ ਲਈਆਂ ਸਨ ਨੀਂਦ ਦੀਆਂ ਗੋਲੀਆਂ

ਅਦਾਕਾਰਾ ਸਨਾ ਖ਼ਾਨ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦਾ ਜਨਮ 21 ਅਗਸਤ 1987 ਨੂੰ ਮੁੰਬਈ ‘ਚ ਹੋਇਆ ਸੀ ।ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2005 ‘ਚ ‘ਹਾਈ ਸੁਸਾਇਟੀ' ਦੇ ਨਾਲ ਕੀਤੀ ਸੀ।ਸਨਾ ਨੇ ਸਲਮਾਨ ਖ਼ਾਨ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਜੈ ਹੋ’ ‘ਚ ਵੀ ਕੰਮ ਕੀਤਾ ਸੀ ।ਇਸ ਦੇ ਨਾਲ ਹੀ ਬਿੱਗ ਬੌਸ ਦੇ ਘਰ ‘ਚ ਵੀ ਬਹੁਤ ਸੁਰਖੀਆਂ ਵਟੋਰੀਆਂ ਸਨ।ਇਸ ਸਾਲ ਇੱਕ ਹੋਰ ਵਜ੍ਹਾ ਕਰਕੇ ਉਨ੍ਹਾਂ ਦਾ ਨਾਂਅ ਸੁਰਖੀਆਂ ‘ਚ ਰਿਹਾ ਸੀ ਉਹ ਸੀ ਉਨ੍ਹਾਂ ਦਾ ਬੁਆਏ ਫ੍ਰੈਂਡ ਨਾਲ ਬ੍ਰੇਕਅੱਪ।

https://www.instagram.com/p/CDRajcSg0Fl/

ਬ੍ਰੇਕਅੱਪ ਤੋਂ ਬਾਅਦ ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ‘ਤੇ ਕਈ ਸੰਗੀਨ ਇਲਜ਼ਾਮ ਲਗਾਏ ਸਨ ।ਸਨਾ ਨੇ ਖੁਲਾਸਾ ਕੀਤਾ ਸੀ ਕਿ ਬ੍ਰੇਕਅੱਪ ਤੋਂ ਬਾਅਦ ਉਹ ਡਿਪ੍ਰੈਸ਼ਨ ‘ਚ ਚਲੀ ਗਈ ਸੀ ਏਨਾਂ ਹੀ ਨਹੀਂ ਉਨ੍ਹਾਂ ਨੇ ਨੀਂਦ ਦੀਆਂ ਗੋਲੀਆਂ ਵੀ ਖਾ ਲਈਆਂ ਸਨ ।

https://www.instagram.com/p/CCsX-wwATyV/

ਸਨਾ ਦੇ ਮੁਤਾਬਕ ਉਹ ਬੁਆਏ ਫ੍ਰੈਂਡ ਦੇ ਨਾਲ ਵਿਆਹ ਕਰਵਾਉਣ ਵਾਲੀ ਸੀ, ਪਰ ਇਸੇ ਦੌਰਾਨ ਉਨ੍ਹਾਂ ਨੂੰ ਉਸ ਦੀਆਂ ਹਰਕਤਾਂ ਬਾਰੇ ਪਤਾ ਲੱਗ ਗਿਆ ਸੀ । ਜਿਸ ਤੋਂ ਬਾਅਦ ਦੋਵਾਂ ਦਾ ਬ੍ਰੇਕ ਅੱਪ ਹੋ ਗਿਆ ਸੀ । ਇੱਕ ਪ੍ਰਮੋਸ਼ਨ ਦੌਰਾਨ ਸਨਾ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਫੁੱਟ-ਫੁੱਟ ਕੇ ਰੋਣ ਵੀ ਲੱਗ ਪਈ ਸੀ ।

https://www.instagram.com/p/CAptOy0g9Ho/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network