ਸਨਾ ਖ਼ਾਨ ਨੇ ਦੱਸਿਆ ਕਿੰਨਾ ਜ਼ਰੂਰੀ ਹੈ ਪ੍ਰਮਾਤਮਾ ਦੀ ਇਬਾਦਤ ਕਰਨਾ, ਵੀਡੀਓ ਵਾਇਰਲ

written by Shaminder | August 19, 2021

ਅਦਾਕਾਰਾ ਸਨਾ ਖ਼ਾਨ  (Sana Khan ) ਬੇਸ਼ੱਕ ਫ਼ਿਲਮੀ ਦੁਨੀਆ ਤੋਂ ਦੂਰ ਹੈ, ਪਰ ਸੋਸ਼ਲ ਮੀਡੀਆ ‘ਤੇ ਉਹ ਐਕਟਿਵ ਰਹਿੰਦੀ ਹੈ । ਉਹ ਏਨੀਂ ਦਿਨੀਂ ਮਾਲਦੀਵ (Maldives)  ‘ਚ ਗਈ ਹੋਈ ਹੈ ਅਤੇ ਆਪਣੇ ਪਤੀ ਦੇ ਨਾਲ ਕਵਾਲਿਟੀ ਟਾਈਮ ਬਿਤਾ ਰਹੀ ਹੈ । ਜਿੱਥੋਂ ਉਹ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ। ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਕਹਿ ਰਹੀ ਹੈ ਕਿ ਇਨਸਾਨ ਨੂੰ ਆਪਣੀ ਇਬਾਦਤ ਕਦੇ ਵੀ ਭੁੱਲਣੀ ਨਹੀਂ ਚਾਹੀਦੀ ।

Sana Khaan pp-min Image From Instagram

ਹੋਰ ਪੜ੍ਹੋ : ਕਿਸ ਕਿਸ ਨੂੰ ਪਸੰਦ ਸੀ ਚਾਚਾ ਚੌਧਰੀ ਤੇ ਸਾਬੂ, ਜੇ ਪਸੰਦ ਸੀ ਤਾਂ ਉਸ ਬੰਦੇ ਬਾਰੇ ਜਾਣੋਂ ਜਿਸ ਨੇ ਇਹ ਕਿਰਦਾਰ ਬਣਾਏ ਸਨ

ਕਿਉਂਕਿ ਉਸ ਪ੍ਰਮਾਤਮਾ ਦਾ ਨਾਮ ਲੈਣ ਦੇ ਨਾਲ ਇਨਸਾਨ ‘ਚ ਨਿਮਰਤਾ ਆਉਂਦੀ ਹੈ, ਇਨਸਾਨ ਝੁਕਣਾ ਸਿੱਖਦਾ ਹੈ ।ਇਸ ਦੇ ਨਾਲ ਹੀ ਮਨੁੱਖ ‘ਚ ਹੋਰਨਾਂ ਜੀਵਾਂ ਦੇ ਲਈ ਦਇਆ ਭਾਵਨਾ ਪੈਦਾ ਹੁੰਦੀ ਹੈ । ਸਨਾ ਖ਼ਾਨ ਕਹਿ ਰਹੀ ਹੈ ਕਿ ਇਨਸਾਨ ਦਾ ਭਾਵੇਂ ਸਭ ਕੁਝ ਖ਼ਤਮ ਹੋ ਜਾਵੇ, ਉਸ ਨੂੰ ਪ੍ਰਮਾਤਮਾ ਦਾ ਨਾਮ ਨਹੀਂ ਭੁੱਲਣਾ ਚਾਹੀਦਾ ।

 

View this post on Instagram

 

A post shared by Viral Bhayani (@viralbhayani)

ਦੱਸ ਦਈਏ ਕਿ ਸਨਾ ਖ਼ਾਨ ਪਿਛਲੇ ਕਈ ਦਿਨਾਂ ਤੋਂ ਮਾਲਦੀਵ ‘ਚ ਹੈ ਅਤੇ ਉੱਥੇ ਆਪਣੇ ਪਤੀ ਅਨਸ ਦੇ ਨਾਲ ਟਾਈਮ ਸਪੈਂਡ ਕਰ ਰਹੀ ਹੈ । ਬੀਤੇ ਦਿਨ ਸਨਾ ਖ਼ਾਨ ਨੇ ਆਪਣੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸਨ ।

Sana Khan-min Image From Instagram

ਜਿਨ੍ਹਾਂ ‘ਚ ਉਹ ਮਾਲਦੀਵ ‘ਚ ਸਮਾਂ ਬਿਤਾਉਂਦੀ ਹੋਈ ਸਮੁੰਦਰ ਕਿਨਾਰੇ ਫੋਟੋ ਸ਼ੂਟ ਕਰਵਾਉਂਦੀ ਦਿਖਾਈ ਦਿੱਤੀ ਸੀ । ਇਸ ਤੋਂ ਇਲਾਵਾ ਉਸ ਨੇ ਹੋਰ ਵੀ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ। ਜਿਸ ‘ਚ ਉਹ ਮਾਲਦੀਵ ‘ਚ ਇਨਜੁਆਏ ਕਰਦੀ ਦਿਖਾਈ ਦਿੱਤੀ ਸੀ ।

 

0 Comments
0

You may also like