
Sidhu Moose Wala Murder: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ‘ਚ ਰੋਜ਼ਾਨਾ ਨਵੇਂ ਅਤੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋ ਰਹੇ ਹਨ। ਪੁਲਿਸ ਵੱਲੋਂ ਇਸ ਕਤਲ ਕਾਂਡ ‘ਚ ਸ਼ਾਮਿਲ ਅਤੇ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਤੋਂ ਜਦੋਂ ਪੁੱਛ-ਗਿੱਛ ਕੀਤੀ ਤਾਂ ਕਈ ਅਹਿਮ ਖੁਲਾਸੇ ਹੋਏ ਹਨ। ਰਿਪੋਰਟਸ ਦੇ ਮੁਤਾਬਿਕ ਸੰਦੀਪ ਕੇਕੜਾ ਨੇ ਕਿਹਾ ਹੈ ਕਿ ਉਸ ਨੇ ਮੂਸੇਵਾਲਾ ਦੀ ਰੇਕੀ ਕਰਨ ਲਈ ਸਿਰਫ 15000 ਰੁਪਏ ਹੀ ਲਏ ਸੀ।
ਪੜ੍ਹੋ : ਸਲੀਮ ਖ਼ਾਨ ਨੂੰ ਮਿਲੇ ਧਮਕੀ ਭਰੇ ਖ਼ਤ ਤੋਂ ਬਾਅਦ ਸਲਮਾਨ ਖ਼ਾਨ ਨੇ ਕਿਹਾ ‘ਲਾਰੈਂਸ ਬਿਸ਼ਨੋਈ ਨੂੰ 2018 ਤੋਂ...'
ਰਿਪੋਰਟਸ ਦੇ ਮੁਤਾਬਿਕ ਸੰਦੀਪ ਕੇਕੜਾ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਣਕਾਰੀ ਨਹੀਂ ਸੀ। ਕੇਕੜਾ ਨੇ ਕਿਹਾ ਕਿ ਉਸ ਤੋਂ ਸਿਰਫ਼ ਰੇਕੀ ਕਰਵਾਈ ਗਈ ਸੀ। ਉਸ ਨੇ ਕਿਹਾ ਕਿ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਸਿੱਧੂ ਮੂਸੇਵਾਲਾ ਦਾ ਕਤਲ ਕਰਨਗੇ। ਹਾਲਾਂਕਿ ਪੰਜਾਬ ਪੁਲਿਸ ਕੇਕੜੇ ਦੇ ਇਸ ਦਾਅਵੇ 'ਤੇ ਯਕੀਨ ਨਹੀਂ ਕਰ ਰਹੀ ਹੈ। ਹੁਣ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਸੰਦੀਪ ਹਰਿਆਣਾ ਦੇ ਸਿਰਸਾ ਦੇ ਕਾਲਾਂਵਾਲੀ ਦਾ ਰਹਿਣ ਵਾਲਾ ਹੈ। ਦੱਸ ਦਈਏ ਮੁਲਜ਼ਮ ਸੰਦੀਪ ਸਿੰਘ ਉਰਫ਼ ਕੇਕੜਾ ਨਸ਼ੇ ਦਾ ਆਦੀ ਹੈ।
ਦੱਸ ਦਈਏ ਸਿੱਧੂ ਮੂਸੇਵਾਲਾ ਦੇ ਕਤਲ ਚ ਕੇਕੜਾ ਦਾ ਖ਼ਾਸ ਰੋਲ ਸੀ। ਕਿਉਂਕਿ ਕੇਕੜੇ ਦੀ ਕੀਤੀ ਹੋਈ ਰੇਕੀ ਕਰਕੇ ਹੀ ਹਮਲਾ ਕਰਨ ਵਾਲਿਆਂ ਨੂੰ ਇਹ ਪਤਾ ਚੱਲਿਆ ਸੀ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਆਪਣੇ ਘਰ ਤੋਂ ਬਿਨ੍ਹਾਂ ਗੰਨਮੈਨਾਂ ਅਤੇ ਬਿਨ੍ਹਾਂ ਬੁਲਟਪਰੂਫ ਗੱਡੀ ਤੋਂ ਨਿਕਲਿਆ ਹੈ। ਕੇਕੜੇ ਦੀ ਦਿੱਤੀ ਜਾਣਕਾਰੀ ਤੋਂ ਬਾਅਦ ਹੀ ਹਮਲਾਵਰਾਂ ਨੇ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਕੁਝ ਦੂਰੀ ਤੇ ਜਵਾਹਰਕੇ ਪਿੰਡ ਘੇਰ ਲਿਆ ਤੇ ਤਾਬੜਤੋੜ ਗੋਲੀਆਂ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਰਿਪੋਰਟਸ ਦੇ ਅਨੁਸਾਰ ਪੁਲਿਸ ਪੁੱਛਗਿੱਛ ਦੌਰਾਨ ਸੰਦੀਪ ਕੇਕੜਾ ਨੇ ਦੱਸਿਆ ਕਿ ਕਤਲ ਵਾਲੇ ਦਿਨ ਕੇਕੜੇ ਨੇ ਕੈਨੇਡਾ ‘ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ 13 ਵਾਰ ਗੱਲਬਾਤ ਕੀਤੀ ਸੀ। ਉਹ ਫੋਨ ਦੇ ਰਾਹੀਂ ਗੋਲਡੀ ਬਰਾੜ ਨੂੰ ਮੂਸੇਵਾਲਾ ਦੀ ਹਰ ਹਰਕਤ ਬਾਰੇ ਜਾਣਕਾਰੀ ਦੇ ਰਿਹਾ ਸੀ। ਦੱਸ ਦਈਏ ਪੰਜਾਬ ਪੁਲਿਸ ਨੇ ਮੂਸੇਵਾਲਾ ਕਤਲ ਕੇਸ ਵਿੱਚ 8 ਗ੍ਰਿਫਤਾਰੀਆਂ ਕੀਤੀਆਂ ਹਨ ।