ਫ਼ਿਲਮ ‘ਕੇਸਰੀ’ ਅਤੇ ਐੱਮ ਐੱਸ ਧੋਨੀ ‘ਚ ਬਿਹਤਰੀਨ ਭੂਮਿਕਾ ਨਿਭਾਉਣ ਵਾਲੇ ਸੰਦੀਪ ਨਾਹਰ ਨੇ ਕੀਤੀ ਖੁਦਕੁਸ਼ੀ

written by Shaminder | February 16, 2021

ਫ਼ਿਲਮ ‘ਕੇਸਰੀ’ ਅਤੇ ਐੱਮ ਐੱਸ ਧੋਨੀ ‘ਚ ਕਈ ਫ਼ਿਲਮਾਂ ‘ਚ ਬਿਹਤਰੀਨ ਅਦਾਕਾਰੀ ਕਰਨ ਵਾਲੇ ਸੰਦੀਪ ਨਾਹਰ ਨੇ ਖੁਦਕੁਸ਼ੀ ਕਰ ਲਈ ਹੈ । ਜਿਸ ਤੋਂ ਬਾਅਦ ਬਾਲੀਵੁੱਡ ਅਤੇ ਫ਼ਿਲਮ ਜਗਤ ‘ਚ ਸੋਗ ਦੀ ਲਹਿਰ ਹੈ ।ਇਸ ਦੇ ਨਾਲ ਹੀ ਉਨ੍ਹਾਂ ਦੀ ਮੌਤ ਦੀ ਖਬਰ ‘ਤੇ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ।ਹਰ ਕੋਈ ਹੈਰਾਨ ਹੈ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ।

sandeep

ਸੰਦੀਪ ਪਿਛਲੇ ਕੁਝ ਸਮੇਂ ਤੋਂ ਕਿਨ੍ਹਾਂ ਹਾਲਾਤਾਂ ਚੋਂ ਗੁਜ਼ਰ ਰਹੇ ਸਨ ਇਸ ਦਾ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਕੇ ਦੱਸਿਆ ਹੈ ।ਵੀਡੀਓ ‘ਚ ਜੋ ਵੀ ਕੁਝ ਦੱਸਿਆ ਗਿਆ ਹੈ ਕਿ ਉਸ ਤੋਂ ਸਪੱਸ਼ਟ ਹੈ ਕਿ ਸੰਦੀਪ ਪਤਨੀ ਕੰਚਨ ਦੇ ਨਾਲ ਲੜਾਈ ਝਗੜਿਆਂ ਦੇ ਕਾਰਨ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਨਾਲ ਪਰੇਸ਼ਾਨ ਅਤੇ ਅਸਥਿਰ ਸਨ ।

ਹੋਰ ਵੇਖੋ : ਆਮਿਰ ਖਾਨ ਦਾ ਬੇਟਾ ਜੁਨੈਦ ਖਾਨ ਬਾਲੀਵੁੱਡ ਵਿੱਚ ਕਰਨ ਜਾ ਰਿਹਾ ਹੈ ਡੈਬਿਊ, ਫ਼ਿਲਮ ਦੀ ਸ਼ੂਟਿੰਗ ਸ਼ੁਰੂ

sandeep nahar

ਸੰਦੀਪ ਨੇ ਕੰਚਨ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ ।ਉਨ੍ਹਾਂ ਨੇ ਵੀਡੀਓ ‘ਚ ਦੱਸਿਆ ਕਿ ਕੰਚਨ ਉਨ੍ਹਾਂ ਨਾਲ ਏਨੀਆਂ ਕੁ ਲੜਾਈਆਂ ਕਰਦੀ ਸੀ ਕਿ ਜਿਸ ਦਾ ਕੋਈ ਹਿਸਾਬ ਨਹੀਂ ਸੀ ।

sandeep

ਸੰਦੀਪ ਨੇ ਵੀਡੀਓ ‘ਚ ਕਿਹਾ ਕਿ ਕੋਈ ਸਮਾਂ ਅਜਿਹਾ ਵੀ ਆਇਆ ਕਿ ਜਦੋਂ ਉਹ ਸ਼ੂਟਿੰਗ ਤੋਂ ਥੱਕੇ ਹਾਰੇ ਘਰ ਜਾਣ ਦੀ ਸੋਚਦੇ ਸਨ ਤਾਂ ਉਨ੍ਹਾਂ ਨੂੰ ਘਰ ਜਾਣ ਤੋਂ ਡਰ ਲੱਗਦਾ ਸੀ ।

 

View this post on Instagram

 

A post shared by Viral Bhayani (@viralbhayani)

0 Comments
0

You may also like