ਗਾਇਕ ਗੀਤਾ ਜੈਲਦਾਰ ਨੂੰ ਮਾਰਦੀ ਹੈ ਕਿਸੇ ਦੀ ਸੰਗ, ਦੇਖੋ ਵੀਡਿਓ 

Written by  Rupinder Kaler   |  November 23rd 2018 11:46 AM  |  Updated: November 23rd 2018 11:48 AM

ਗਾਇਕ ਗੀਤਾ ਜੈਲਦਾਰ ਨੂੰ ਮਾਰਦੀ ਹੈ ਕਿਸੇ ਦੀ ਸੰਗ, ਦੇਖੋ ਵੀਡਿਓ 

ਗਾਇਕ ਗੀਤਾ ਜੈਲਦਾਰ ਆਪਣੇ ਨਵੇਂ ਗਾਣੇ 'ਸੰਗ ਮਾਰ ਗਈ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਇਸ ਗਾਣੇ ਦਾ ਮਿਉਜ਼ਿਕ ਜੱਸੀ ਐਕਸ ਨੇ ਬਣਾਇਆ ਹੈ । ਗੀਤ ਦੇ ਬੋਲ ਵੀ ਉਹਨਾਂ ਨੇ ਹੀ ਆਪਣੀ ਕਲਮ ਨਾਲ ਪਰੋਏ ਹਨ । ਇਸ ਗਾਣੇ ਦਾ ਫਿਲਮਾਂਕਣ ਜੱਸਪ੍ਰੀਤ ਸਿੰਘ ਦੇ ਨਿਰਦੇਸ਼ਨ ਵਿੱਚ ਹੋਇਆ ਹੈ । ਜਦੋਂ ਕਿ ਗਾਣੇ ਦੇ ਸਹਾਇਕ ਨਿਰਦੇਸ਼ਕ ਲਵਪ੍ਰੀਤ ਸਿੰਘ ਹਨ । ਗਾਣੇ ਦੀ ਕੋਰੀਓਗ੍ਰਾਫੀ ਪ੍ਰਿੰਸ ਪਟਿਆਲਾ ਨੇ ਕੀਤੀ ਹੈ ।

ਹੋਰ ਵੇਖੋ :ਸੁਲਤਾਨਪੁਰ ਲੋਧੀ ਦੇ ਕਣ-ਕਣ ਵਿੱਚ ਗੁਰੂ ਨਾਨਕ ਦੇਵ ਜੀ ਦਾ ਵਾਸ, ਦੇਖੋ ਤਸਵੀਰਾਂ

https://www.instagram.com/p/BqhP4V7lnsE/

ਇਹ ਗਾਣਾ 22 ਨਵੰਬਰ ਨੂੰ ਰਿਲੀਜ਼ ਕੀਤਾ ਗਿਆ ਸੀ ਜਿਸ ਦੇ ਵੀਵਰਜ਼ ਦੀ ਗਿਣਤੀ ਕੁਝ ਹੀ ਘੰਟਿਆਂ ਵਿੱਚ ਹਜ਼ਾਰਾਂ ਵਿੱਚ ਪਹੁੰਚ ਗਈ ਹੈ । ਇਸ ਪੁਰੇ ਗਾਣੇ ਦਾ ਫਿਲਮਾਂਕਣ ਪਟਿਆਲਾ ਦੇ ਕਿਲਾ ਮੁਬਾਰਕ ਵਿੱਚ ਹੋਇਆ ਹੈ । ਜਿਸ ਦੀ ਮੈਕਿੰਗ ਦਾ ਵੀਡਿਓ ਜੈਲਦਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਸਨ ।

ਹੋਰ ਵੇਖੋ :ਹੀਰੋਇਨਾਂ ਨੂੰ ਰਵਾਉਣ ਵਾਲੇ ਰਜ਼ਾ ਮੁਰਾਦ ਨੂੰ ਨਿੱਜੀ ਜ਼ਿੰਦਗੀ ‘ਚ ਰੁਵਾਇਆ ਸੀ ਇੱਕ ਕੁੜੀ ਨੇ

https://www.instagram.com/p/Bqbat8iF9wP/

ਹੁਣ ਇੱਕ ਵਾਰ ਫਿਰ ਜੈਲਦਾਰ ਨੇ ਗਾਣੇ ਦੀ ਵੀਡਿਓ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਸ ਦਾ ਗਾਣਾ ਰਿਲੀਜ਼ ਹੋ ਗਿਆ ਹੈ ਜਿਸ ਨੂੰ ਹਰ ਕੋਈ ਸੁਣ ਸਕਦਾ ਹੈ, ਤੇ ਇਸ ਪੂਰੇ ਗਾਣੇ ਨੂੰ ਵੀਡਿਓ ਦੇ ਨਾਲ ਜਾਰੀ ਕੀਤਾ ਗਿਆ ਹੈ ।  ਜੈਲਦਾਰ ਨੇ ਗਾਣੇ ਦਾ ਜਿਹੜਾ ਕਲਿੱਪ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ਉਸ ਦੇ ਵੀਵਰਜ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਪਹੁੰਚ ਗਈ ਹੈ ਤੇ ਕਾਫੀ ਲਾਈਕ ਮਿਲ ਰਹੇ ਹਨ ।

ਹੋਰ ਵੇਖੋ :ਜੈਜ਼ੀ ਬੀ ਨੇ ਮੁੜ ਤੋਂ ਬਣਾਈ ਕੌਰ ਬੀ ਨਾਲ ਜੋੜੀ ,ਕੀ ਮੁੜ ਤੋਂ ਕਮਾਲ ਕਰ ਸਕੇਗੀ ਇਹ ਜੋੜੀ

https://www.youtube.com/watch?v=oPwYzY4bCew


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network