ਸਮਾਜ ਨੂੰ ਸੁਧਾਰਨ ਦੀ ਰਾਹ 'ਤੇ ਤੁਰਿਆ ਇਹ ਗਾਇਕ, ਵੇਖੋ ਨਵਾਂ ਗੀਤ

Written by  Shaminder   |  February 06th 2019 03:23 PM  |  Updated: February 06th 2019 03:23 PM

ਸਮਾਜ ਨੂੰ ਸੁਧਾਰਨ ਦੀ ਰਾਹ 'ਤੇ ਤੁਰਿਆ ਇਹ ਗਾਇਕ, ਵੇਖੋ ਨਵਾਂ ਗੀਤ

ਗਾਇਕ ਮੁਖਤਿਆਰ ਸਿੰਘ ਦਾ ਨਵਾਂ ਗੀਤ 'ਸੰਗੀਤ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਉਨ੍ਹਾਂ ਨੇ ਪੰਜਾਬ ਦੇ ਉਸ ਸੰਗੀਤ ਦੀ ਗੱਲ ਕੀਤੀ ਹੈ ਜੋ ਹਰ ਇੱਕ ਦੇ ਕੰਨਾਂ ਨੂੰ ਚੰਗਾ ਲੱਗਦਾ ਹੈ ।ਇਸ ਦੇ ਨਾਲ ਹੀ ਇਸ ਗੀਤ 'ਚ ਲੱਚਰ ਅਤੇ ਹਥਿਆਰਾਂ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰਾਂ ਨੂੰ ਵੀ ਨਸੀਹਤ ਦਿੱਤੀ ਗਈ ਹੈ ।

ਹੋਰ ਵੇਖੋ:ਗੈਰੀ ਸੰਧੂ ਦੀਆਂ ਯਾਦਾਂ ‘ਚ ਵੱਸੇ ਹਨ ਗਾਇਕ ਸੋਨੀ ਪਾਬਲਾ, ਵੀਡਿਓ ‘ਚ ਦੇਖੋ ਕਿਸ ਤਰ੍ਹਾਂ ਯਾਦ ਕੀਤਾ ਪਾਬਲਾ ਨੂੰ ਗੈਰੀ ਸੰਧੂ ਨੇ

Sangeet new song S. Mukhtiar

ਗੀਤ ਦੇ ਵੀਡਿਓ 'ਚ ਵਿਖਾਇਆ ਗਿਆ ਹੈ ਕਿ ਜਿਨ੍ਹਾਂ ਦੀ ਗਾਇਕੀ ਕਾਰਨ ਕਈ ਸਰੋਤੇ ਇਸ ਸੰਗੀਤ ਨਾਲੋਂ ਟੁੱਟ ਚੁੱਕੇ ਨੇ ।

ਹੋਰ ਵੇਖੋ :ਮਨਮੋਹਨ ਵਾਰਸ ਨੇ ਗੀਤ ਰਾਹੀਂ ਬਿਆਨ ਕੀਤਾ ਆਸ਼ਕਾਂ ਦਾ ਹਾਲ, ਵੇਖੋ ਵੀਡਿਓ

https://www.youtube.com/watch?v=9AboyJeaxPU

ਇਸ ਗੀਤ ਦਾ ਕਨਸੈਪਟ ਬਹੁਤ ਹੀ ਵਧੀਆ ਹੈ ,ਕਿਉਂਕਿ ਇਸ ਗੀਤ ਦੇ ਜ਼ਰੀਏ ਹੀ ਅੱਜ ਦੀ ਹੀ ਇੱਕ ਅਜਿਹੀ ਪੀੜੀ ਨੂੰ ਵਿਖਾਇਆ ਗਿਆ ਹੈ ਜੋ ਅੱਜ ਵੀ ਵਧੀਆ ਗਾਇਕੀ ਨੂੰ ਪਸੰਦ ਕਰਦੀ ਹੈ ।ਇਸ ਗੀਤ ਨੂੰ ਮੁਖਤਿਆਰ ਸਿੰਘ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਜਦਕਿ ਗੀਤ ਦੇ ਬੋਲ ਵੀ ਉਨ੍ਹਾਂ ਨੇ ਖੁਦ ਹੀ ਲਿਖੇ ਨੇ ।

Sangeet new song S. Mukhtiar Sangeet new song S. Mukhtiar

ਗੀਤ ਨੂੰ ਮਿਊਜ਼ਿਕ ਦਿੱਤਾ ਹੈ ਸੈਫੀ ਸ਼ਾਹ ਨੇ । ਗੀਤ ਦੀ ਫੀਚਰਿੰਗ 'ਚ ਜੀਡੀਐੱਸ ਭੱਟੀ ,ਮਨਦੀਪ ਸਿੰਘ ਪਲਵਿੰਦਰ ਸਿੰਘ ਨਜ਼ਰ ਆ ਰਹੇ ਨੇ । ਇਸ ਗੀਤ ਦੇ ਜ਼ਰੀਏ ਮੁਖਤਿਆਰ ਸਿੰਘ ਨੇ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ  ਕੋਸ਼ਿਸ਼ ਕੀਤੀ ਹੈ । ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਸਰੋਤਿਆਂ ਨੂੰ ਕਿੰਨੀ ਕੁ ਭਾਉਂਦੀ ਹੈ ਇਹ ਵੇਖਣਾ ਹੋਏਗਾ ।

Sangeet new song S. Mukhtiar Sangeet new song S. Mukhtiar

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network