ਸੰਗੀਤਾ ਬਿਜਲਾਨੀ ਦਾ ਸਲਮਾਨ ਖ਼ਾਨ ਨਾਲ ਹੋਣ ਜਾ ਰਿਹਾ ਸੀ ਵਿਆਹ, ਵੰਡੇ ਗਏ ਸਨ ਵਿਆਹ ਦੇ ਕਾਰਡ, ਇਸ ਵਜ੍ਹਾ ਕਰਕੇ ਸੰਗੀਤਾ ਨੇ ਐਨ ਵਕਤ ‘ਤੇ ਦੇ ਦਿੱਤਾ ਸੀ ਜਵਾਬ

Written by  Rupinder Kaler   |  July 09th 2020 01:46 PM  |  Updated: July 09th 2020 01:46 PM

ਸੰਗੀਤਾ ਬਿਜਲਾਨੀ ਦਾ ਸਲਮਾਨ ਖ਼ਾਨ ਨਾਲ ਹੋਣ ਜਾ ਰਿਹਾ ਸੀ ਵਿਆਹ, ਵੰਡੇ ਗਏ ਸਨ ਵਿਆਹ ਦੇ ਕਾਰਡ, ਇਸ ਵਜ੍ਹਾ ਕਰਕੇ ਸੰਗੀਤਾ ਨੇ ਐਨ ਵਕਤ ‘ਤੇ ਦੇ ਦਿੱਤਾ ਸੀ ਜਵਾਬ

ਬਾਲੀਵੁੱਡ ਅਦਾਕਾਰਾ ਤੇ ਸਾਬਕਾ ਮਿਸ ਇੰਡੀਆ ਸੰਗੀਤਾ ਬਿਜਲਾਨੀ 9 ਜੁਲਾਈ ਨੂੰ ਆਪਣਾ ਜਨਮ ਦਿਨ ਮਨਾਉਂਦੀ ਹੈ । ਸੰਗੀਤਾ ਦਾ ਜਨਮ ਇੱਕ ਸਿੰਧੀ ਪਰਿਵਾਰ ਵਿੱਚ ਹੋਇਆ ਸੀ । ਸਾਲ 1980 ਵਿੱਚ ਸੰਗੀਤਾ ਨੇ ਮਿਸ ਇੰਡੀਆ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ, ਇਸ ਤੋਂ ਬਾਅਦ ਉਹ ਮਾਡਲਿੰਗ ਦਾ ਵੱਡਾ ਨਾਂਅ ਬਣ ਗਈ ਸੀ । ਸੰਗੀਤਾ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਖੂਬ ਸੁਰਖੀਆਂ ਵਿੱਚ ਵੀ ਰਹੀ ਹੈ ।

https://www.instagram.com/p/CCZGNDwpmi-/

ਇੱਕ ਸਮਾਂ ਅਜਿਹਾ ਵੀ ਸੀ ਜਦੋਂ ਸੰਗੀਤਾ ਤੇ ਸਲਮਾਨ ਇੱਕ ਦੂਜੇ ਦੇ ਪਿਆਰ ਵਿੱਚ ਪਾਗਲ ਸਨ । ਉਸ ਸਮੇਂ ਸੰਗੀਤਾ ਫ਼ਿਲਮਾਂ ਵਿੱਚ ਨਹੀਂ ਸੀ ਆਈ । ਦੋਵੇਂ 10 ਸਾਲ ਤੱਕ ਰਿਲੇਸ਼ਨਸ਼ਿਪ ਵਿੱਚ ਰਹੇ ਸਨ । ਇਹ ਰਿਸ਼ਤਾ ਵਿਆਹ ਤੱਕ ਵੀ ਪਹੁੰਚ ਗਿਆ ਸੀ, ਵਿਆਹ ਦੇ ਕਾਰਡ ਤੱਕ ਛਪ ਗਏ ਸਨ । ਪਰ ਐਨ ਵਕਤ ਤੇ ਆ ਕੇ ਸੰਗੀਤਾ ਨੇ ਨਾਂਹ ਕਰ ਦਿੱਤੀ ਸੀ । ਜਿਸ ਦੀ ਵਜ੍ਹਾ ਧੋਖੇ ਨੂੰ ਮੰਨਿਆ ਜਾਂਦਾ ਹੈ, ਜਿਹੜਾ ਕਿ ਖ਼ਬਰਾਂ ਮੁਤਾਬਿਕ ਸਲਮਾਨ ਖ਼ਾਨ ਨੇ ਦਿੱਤਾ ਸੀ । ਉਸ ਸਮੇਂ ਖ਼ਬਰਾਂ ਆ ਰਹੀਆਂ ਸਨ ਕਿ ਸਲਮਾਨ ਖ਼ਾਨ ਤੇ ਅਦਾਕਾਰਾ ਸੋਮੀ ਅਲੀ ਦੇ ਵਿਚਾਲੇ ਨਜ਼ਦੀਕੀਆਂ ਵੱਧਦੀਆਂ ਜਾ ਰਹੀਆਂ ਹਨ ।

https://www.instagram.com/p/CBuyBMspoGj/

ਇਹਨਾਂ ਖ਼ਬਰਾਂ ਤੋਂ ਬਾਅਦ ਸੰਗੀਤਾ ਨੇ ਵਿਆਹ ਤੋਂ ਨਾਂਹ ਕਰ ਦਿੱਤੀ ਸੀ । ਇਸ ਤੋਂ ਬਾਅਦ ਸੰਗੀਤਾ ਨੇ 1996 ਵਿੱਚ ਕ੍ਰਿਕੇਟਰ ਅਜ਼ਹਰੂਦੀਨ ਨਾਲ ਵਿਆਹ ਕਰ ਲਿਆ ਸੀ । ਅਜ਼ਹਰੂਦੀਨ ਪਹਿਲਾਂ ਤੋਂ ਵਿਆਹੇ ਹੋਏ ਸਨ, ਉਹਨਾਂ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਸੰਗੀਤਾ ਨਾਲ ਵਿਆਹ ਕਰਵਾਇਆ ਸੀ । ਸੰਗੀਤਾ ਨੇ ਇਸਲਾਮ ਧਰਮ ਵੀ ਕਬੂਲਿਆ ।

https://www.instagram.com/p/CBC70XHJHxg/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network