ਸੰਗਰਾਮ ਹੰਜਰਾ ਦਾ ਨਵਾਂ ਗੀਤ ਪਰੀ ਹੋਇਆ ਰਿਲੀਜ਼, ਪਤੀ-ਪਤਨੀ ਦੇ ਪਿਆਰ ਨੂੰ ਪੇਸ਼ ਕਰਦਾ ਹੈ ਇਹ ਗੀਤ, ਦੇਖੋ ਵੀਡੀਓ

Written by  Lajwinder kaur   |  April 29th 2019 04:35 PM  |  Updated: April 29th 2019 04:35 PM

ਸੰਗਰਾਮ ਹੰਜਰਾ ਦਾ ਨਵਾਂ ਗੀਤ ਪਰੀ ਹੋਇਆ ਰਿਲੀਜ਼, ਪਤੀ-ਪਤਨੀ ਦੇ ਪਿਆਰ ਨੂੰ ਪੇਸ਼ ਕਰਦਾ ਹੈ ਇਹ ਗੀਤ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਸੰਗਰਾਮ ਹੰਜਰਾ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਤੇ ਕਿਊਟ ਲੁੱਕ ਨਾਲ ਸਭ ਨੂੰ ਆਪਣਾ ਦੀਵਾਨਾ ਕੀਤਾ ਹੋਇਆ ਹੈ। ਉਹ ਸਵਾਲ ਗਾਣੇ ਨਾਲ ਚਰਚਾ ‘ਚ ਆਏ ਸਨ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਜਿਸ ਤੋਂ ਬਾਅਦ ਉਹ ‘ਸਵਾਲ 2’ ਗੀਤ ਲੈ ਕੇ ਆਏ ਸਨ। ਇਸ ਤਰ੍ਹਾਂ ਸੰਗਰਾਮ ਹੰਜਰਾ ਪੰਜਾਬੀ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਹਨ। ਇਸ ਵਾਰ ਉਹ ਰੋਮਾਂਟਿਕ ਗੀਤ ਪਰੀ ਲੈ ਕੇ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਹਨ।

ਹੋਰ ਵੇਖੋ:ਸਿੰਗਾ ਦਾ ਨਵਾਂ ਗੀਤ Blackia Meets Singga ਰਿਲੀਜ਼, ‘ਸਿੰਗਾ ਬੋਲਦਾ’ ਤੇ ਦੇਵ ਖਰੌੜ ਦੀ ਜੋੜੀ ਪਾ ਰਹੀ ਹੈ ਧੱਕ, ਵੇਖੋ ਵੀਡੀਓ

ਪਰੀ ਗੀਤ ਨੂੰ ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਪਰੀ ਗਾਣੇ ਦੇ ਬੋਲ ਜਗਦੀਪ ਸੰਗਾਲੇ ਦੀ ਕਲਮ ਚੋ ਨਿਕਲੇ ਹਨ। ਇਸ ਗੀਤ ਨੂੰ ਮਿਊਜ਼ਿਕ ਲਵ ਸਾਗਰ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਸੌਰਵ ਸਹੋਤਾ ਨੇ ਬਹੁਤ ਹੀ ਸ਼ਾਨਦਾਰ ਬਣਾਇਆ ਹੈ। ਵੀਡੀਓ ‘ਚ ਅਦਾਕਾਰੀ ਵੀ ਖੁਦ ਸੰਗਰਾਮ ਹੰਜਰਾ ਨੇ ਕੀਤੀ ਹੈ ਤੇ ਫੀਮੇਲ ਮਾਡਲ ਤਮੰਨਾ ਸੋਢੀ ਨੇ ਵੀ ਕਮਾਲ ਦੀ ਅਦਾਕਾਰੀ ਕੀਤੀ ਹੈ। ਇਹ ਗੀਤ ਸੰਗਰਾਮ ਨੇ ਨਵੀਂ ਵਿਆਹੀ ਮੁਟਿਆਰ ਦੇ ਪੱਖ ਤੋਂ ਗਾਇਆ ਹੈ। ਗੀਤ ਨੂੰ ਟੀ. ਵੀ ਉੱਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਵ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਯੂਟਿਊਬ ਉੱਤੇ ਟੀ-ਸੀਰੀਜ਼ ਚੈਨਲ ਉੱਤੇ ਇਸ ਗੀਤ ਦਾ ਲੁਤਫ਼ ਲਿਆ ਜਾ ਸਕਦਾ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network