ਸਾਨੀਆ ਮਿਰਜ਼ਾ ਨੇ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ‘ਤੇ ਤਸਵੀਰਾਂ ਸ਼ੇਅਰ ਕਰਕੇ ਦੱਸੀ ਇਹ ਸੱਚਾਈ

Written by  Lajwinder kaur   |  April 12th 2020 06:28 PM  |  Updated: April 12th 2020 06:35 PM

ਸਾਨੀਆ ਮਿਰਜ਼ਾ ਨੇ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ‘ਤੇ ਤਸਵੀਰਾਂ ਸ਼ੇਅਰ ਕਰਕੇ ਦੱਸੀ ਇਹ ਸੱਚਾਈ

ਇੰਡੀਅਨ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੀਆਂ ਨੇ । ਉਨ੍ਹਾਂ ਦੀਆਂ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਨੇ । ਉਨ੍ਹਾਂ ਨੇ ਦੋ ਫੋਟੋਆਂ ਸ਼ੇਅਰ ਕੀਤੀਆਂ ਨੇ । ਪਹਿਲੀ ਤਸਵੀਰ ‘ਚ ਕਪਲ ਬਹੁਤ ਖੁਸ਼ ਨਜ਼ਰ ਆ ਰਹੇ ਨੇ ਤੇ ਦੂਜੀ ਫੋਟੋ ‘ਚ ਕੇਵਲ ਸਾਨੀਆ ਬੇਹੱਦ ਖੁਸ਼ ਨਜ਼ਰ ਆ ਰਹੀ ਹੈ ਤੇ ਪਤੀ ਸ਼ੋਇਬ ਹੈਰਾਨ ਨਜ਼ਰ ਆ ਰਹੇ ਨੇ ।

ਸਾਨੀਆ ਨੇ ਕੈਪਸ਼ਨ ‘ਚ ਲਿਖਿਆ ਹੈ- ਹੈਪੀ ਮੈਰਿਜ ਐਨੀਵਰਸਰੀ ਸ਼ੋਇਬ ਮਲਿਕ, ਵਿਆਹ ਦੇ ਇੱਕ ਦਸ਼ਕ ਪੂਰਾ ਹੋਣ 'ਤੇ ਕੁਝ ਇੱਦਾਂ ਨਜ਼ਰ ਆਉਂਦੇ ਨੇ । expectation vs reality. ਦੱਸ ਦਈਏ ਇਹ ਸਾਰੀਆਂ ਗੱਲਾਂ ਸਾਨੀਆ ਨੇ ਮਜ਼ਾਕੀਆ ਅੰਦਾਜ਼ ‘ਚ ਲਿਖਿਆ ਹੈ । ਫੈਨਜ਼ ਕਮੈਂਟਸ ਕਰਕੇ ਇਸ ਖ਼ਾਸ ਦਿਨ ਦੀਆਂ ਵਧਾਈਆਂ ਦੇ ਰਹੇ ਨੇ ।

ਦੱਸ ਦਈਏ ਸਾਨੀਆ ਮਿਰਜ਼ਾ ਨੇ ਸਾਲ 2010 ‘ਚ ਅੱਜ ਦੇ ਦਿਨ ਪਾਕਿਸਤਾਨੀ ਕ੍ਰਿਕੇਟਰ ਸ਼ੋਇਬ ਮਲਿਕ ਦੇ ਨਾਲ ਵਿਆਹ ਕਰਵਾ ਲਿਆ ਸੀ । ਹੁਣ ਦੋਵੇਂ ਹੈਪੀਲੀ ਇੱਕ ਬੇਟੇ ਦੇ ਮਾਤਾ ਪਿਤਾ ਨੇ । ਉਨ੍ਹਾਂ ਨੇ ਆਪਣੇ ਪੁੱਤ ਦਾ ਨਾਂਅ ਇਜਾਨ ਰੱਖਿਆ ਹੈ ।

ਗੌਰਤਲਬ ਹੈ ਕਿ ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਖਿਲਾਫ਼ ਜੰਗ ਲੜ ਰਹੀ ਹੈ । ਜਿਸਦੇ ਚੱਲਦੇ ਭਾਰਤੀ ਮਹਿਲਾ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਵੀ ਕੋਰੋਨਾ ਦੇ ਖਿਲਾਫ਼ ਲੜਾਈ ‘ਚ ਆਪਣਾ ਯੋਗਦਾਨ ਦਿੱਤਾ ਹੈ । ਉਨ੍ਹਾਂ ਨੇ 1.25 ਕਰੋੜ ਰੁਪਏ ਇਕੱਠੇ ਕੀਤੇ ਨੇ ਤੇ ਇਸ ਰਾਸ਼ੀ ਨੂੰ ਉਹ ਜ਼ਰੂਰਤਮੰਦ ਲੋਕਾਂ ‘ਚ ਵੰਡਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network