ਸੁਸ਼ਾਂਤ ਸਿੰਘ ਰਾਜਪੂਤ ਲਈ ਅਦਾਕਾਰਾ ਸੰਜਨਾ ਸੰਘੀ ਨੇ ਪਾਈ ਖ਼ਾਸ ਪੋਸਟ, ਸ਼ੇਅਰ ਕੀਤੀ ਫ਼ਿਲਮ ‘ਦਿਲ ਬੇਚਾਰਾ’ 'ਚੋਂ ਇਹ ਤਸਵੀਰ

written by Lajwinder kaur | July 05, 2020

ਬਾਲੀਵੁੱਡ ਦੇ ਕਮਾਲ ਦੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਭਾਵੇਂ ਇਸ ਦੁਨੀਆਂ ਤੋਂ ਗਏ ਕਈ ਦਿਨ ਹੋ ਗਏ ਨੇ । ਪਰ ਅਜੇ ਤੱਕ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਇਸ ਦੁਨੀਆ ‘ਚ ਨਹੀਂ ਹਨ । ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ 'ਦਿਲ ਬੇਚਾਰਾ' ਵਿਚ ਕੰਮ ਕਰਨ ਵਾਲੀ ਅਦਾਕਾਰਾ ਸੰਜਨਾ ਸੰਘੀ ਨੇ ਇੱਕ ਖ਼ਾਸ ਪੋਸਟ ਸੁਸ਼ਾਂਤ ਦੇ ਲਈ ਪਾਈ ਹੈ । ਜਿਸ ‘ਚ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ ਹੈ । Sanjana Sanghi ਸੰਜਨਾ ਸੰਘੀ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ । ਜੋ ਕਿ ਫ਼ਿਲਮ ‘ਦਿਲ ਬੇਚਾਰਾ’ ਦੇ ਇੱਕ ਸੀਨ ਦੀ ਹੈ । ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ । ਕਮੈਂਟਸ ‘ਚ ਵੀ ਫੈਨਜ਼ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰ ਰਹੇ ਨੇ । dil bechara ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ 'ਦ‍ਿਲ ਬੇਚਾਰਾ' ਜੋ ਕਿ 24 ਜੁਲਾਈ ਨੂੰ ਡਿਜ਼ਨੀ ਪਲੱਸ ਹਾਟ ਸਟਾਰ ਉੱਤੇ ਰਿਲੀਜ਼ ਹੋਵੇਗੀ। ਸੁਸ਼ਾਂਤ ਦੇ ਫੈਨਜ਼ ਦੇ ਪਿਆਰ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਫ਼ਿਲਮ ਨੂੰ ਡਿਜ਼ਨੀ ਪਲੱਸ ਹਾਟ ਸਟਾਰ ਉੱਤੇ ਸਸ‍ਕਰਾਈਬਰ ਅਤੇ ਨਾਨ ਸਸ‍ਕਰਾਈਬਰ ਸਾਰੇ ਦਰਸ਼ਕ ਵੇਖ ਸਕਣਗੇ । sustant singh

0 Comments
0

You may also like